ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਇਸਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਜੀ ਹਾਂ ਪੰਜਾਬ ਦੇ ਲੋਕਾਂ ਨਾਲ ਸੰਵਾਦ ਕਰਨ ਲਈ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਕ ਪਹਿਲ ਸ਼ੁਰੂ ਕੀਤੀ ਹੈ ਜਿਸ ਨਾਲ ਉਹ ਪੰਜਾਬ ਦੇ ਲੋਕਾਂ ਦੀਆਂ ਗੱਲਾਂ ਨੂੰ ਸੁਣ ਸਕਣਗੇ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਤੇ ਟਵਿੱਟਰ ਚੌਪਾਲ ਸ਼ੁਰੂ ਕੀਤਾ ਹੈ।
Will be reaching out to you through Punjab's first #TwitterChaupal. You can tweet to me using #CaptainDiChaupal with your questions. I'll be answering your questions and concerns on 21st April as I address various issues the old-fashioned way using new-age technology. pic.twitter.com/aWenbGuaiU
— Capt.Amarinder Singh (@capt_amarinder) April 19, 2019
ਜਿਸਦਾ ਨਾਂ ਪੰਜਾਬ ਦੀ ਗੱਲ ਕੈਪਟਨ ਦੇ ਨਾਲ ਸ਼ੁਰੂ ਕੀਤਾ ਹੈ। ਦੱਸ ਦਈਏ ਕਿ ਜਿਸ ਕਿਸੇ ਨੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਪੁੱਛਣਾ ਹੈ ਤਾਂ ਉਹ ਹੈਸ਼ਟੈਗ #CaptainDiChaupal ਦਾ ਇਸਤੇਮਾਲ ਕਰਕੇ ਸਵਾਲ ਪੁੱਛ ਸਕਦਾ ਹੈ। ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਇਹਨਾ ਸਾਰਿਆਂ ਦੇ ਸਵਾਲਾ ਦਾ ਜਵਾਬ 21 ਅਪ੍ਰੈਲ ਨੂੰ ਦੇਣਗੇ।
