ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੋਗੇਵਾਲ-ਟਾਂਡਾ ਰੋਡ ਤੇ ਪੈਂਦੇ ਪਿੰਡ ਨੰਗਲੀ ਚ ਇਕ ਮਿਨੀ ਬੱਸ ਦੇ ਪਲਟਣ ਕਾਰਨ ਇਕ ਭਿਆਨਕ ਹਾਦਸਾ ਹੋ ਜਾਣ ਦੀ ਜਾਣਕਾਰੀ ਹਾਸਿਲ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਮਿੰਨੀ ਬੱਸ ਬੇਕਾਬੂ ਹੋ ਗਈ ਜਿਸ ਕਾਰਨ ਬੱਸ ਪਲਟ ਗਈ।
ਇਸ ਬੱਸ ਚ ਕਰੀਬ 15-16 ਸਵਾਰੀਆਂ ਸੀ ਤੇ ਜਿਹਨਾਂ ਵਿੱਚੋਂ ਕਰੀਬ 4 ਲੋਕ ਜਖਮੀ ਹੋ ਗਏ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀਆਂ ਨੂੰ ਹਸਪਤਾਲ ਚ ਭਰਤੀ ਕਰਵਾ ਦਿੱਤਾ ਹੈ।


