ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਨੇ ਭਲੇ ਹੀ TikTok ਨੂੰ ਹਟਾ ਦਿੱਤਾ ਹੈ ਪਰ ਇਸਦੇ ਬਾਵਜੁਦ ਵੀ TikTok ਦਾ ਇਸਤੇਮਾਲ ਭਾਰੀ ਗਿਣਤੀ ਚ ਕੀਤਾ ਜਾ ਰਿਹਾ ਹੈ। ਦੱਸਣਯੋਗ ਗੱਲ ਹੈ ਕਿ ਭਾਰਤ ਚ ਭਾਰੀ ਤਾਦਾਦ ਚ ਲੋਕ TikTok ਦਾ ਇਸਤੇਮਾਲ ਕਰ ਰਹੇ ਹਨ ਪਰ ਮਦਰਾਸ ਕੋਰਟ ਦੇ ਆਦੇਸ਼ਾਂ ਤੋਂ ਬਾਅਦ TikTok ਗੂਗਲ ਤੇ ਐਪਲ ਐਪ ਸਟੋਰ ਤੇ ਹਟਾ ਦਿੱਤਾ ਗਿਆ ਪਰ ਇਸਦੇ ਬਾਵਜੁਦ ਵੀ TikTok ਦੇ ਦਿਵਾਨੇ ਇਸਦਾ ਇਸਤੇਮਾਲ ਕਰ ਸਕਦੇ ਹਨ।
ਦਰਅਸਤ ਚ ਭਾਰਤ ਚ ਇਸ ਨੂੰ ਸ਼ੇਅਰ ਕਰਨ ਦਾ ਆਪਸ਼ਨ ਹੈ ਜਿਸ ਕਾਰਨ ਕੋਈ ਵੀ ਇਸ ਐਪ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕਦਾ ਹੈ। ਦਸ ਦਈਏ ਕਿ TikTok ਬੱਚਿਆ ਚ ਕਾਫੀ ਮਸ਼ਹੁਰ ਹੈ ਪਰ ਇਸਦਾ ਉਹਨਾਂ ਤੇ ਕਾਫੀ ਮਾੜਾ ਪ੍ਰਭਾਵ ਪੈ ਸਕਦਾ ਹੈ।
ਕੋਰਟ ਦਾ ਵੀ ਕਹਿਣਾ ਸੀ ਕਿ TikTok ਤੇ ਕੰਟੇਟ ਅਸ਼ਲੀਲ ਹੋਣ ਕਾਰਨ ਬੱਚਿਆ ਤੇ ਇਸਦਾ ਮਾੜਾ ਅਸਰ ਪੈ ਸਕਦਾ ਹੈ ਜਿਸ ਕਾਰਨ ਉਹਨਾਂ ਨੇ TikTok ਨੂੰ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਸੀ।


