ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਦੇ ਸਮੇਂ ਚ ਕਾਫੀ ਤਰ੍ਹਾਂ ਦੀ ਮਨੋਰੰਜਨ ਲਈ ਐਪਲੀਕੈਸ਼ਨ ਆ ਚੁੱਕੀਆ ਹਨ। ਇਹਨਾਂ ਐਪਲੀਕੈਸ਼ਨਾਂ ਦਾ ਲੋਕਾ ਭਾਰੀ ਗਿਣਤੀ ਚ ਇਸਤੇਮਾਲ ਕਰਦੇ ਹਨ ਤੇ ਆਪਣਾ ਮਨੋਰੰਜਨ ਵੀ ਕਰਦੇ ਹਨ। ਪਰ ਟਿਕ ਟੋਕ ਐਪ ਦੀ ਭਾਰਤ ਚ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਜੀ ਹਾਂ ਟਿਕ ਟੋਕ ਐਪ ਨੂੰ ਗੂਗਲ ਤੇ ਐਪਲ ਦੋਹਾਂ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਲੋਕ ਟਿਕ ਟੋਕ ਐਪ ਨੂੰ ਗੁਗਲ ਪਲੇਅ ਸਟੋਰ ਤੋਂ ਡਾਉਨਲੋਡ ਨਹੀਂ ਕੀਤਾ ਜਾ ਸਕੇਗਾ।
ਦਸ ਦਈਏ ਕਿ ਭਾਰਤ ਚ ਭਾਰੀ ਗਿਣਤੀ ਚ ਟਿਕ ਟੋਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਪਰ ਮਦਰਾਸ ਹਾਈਕੋਰਟ ਦੇ ਨਿਰਦੇਸ਼ਾ ਤੋਂ ਬਾਅਦ ਇਸ ਐਪ ਨੂੰ ਬਲਾਕ ਕਰ ਦਿੱਤਾ ਗਿਆ ਹੈ। ਹਾਲ ਹੀ ਚ ਕੇਂਦਰ ਸਰਕਾਰ ਨੇ ਟਿਕ ਟੋਕ ਐਪ ਨੂੰ ਬਲਾਕ ਕਰਨ ਦੀ ਗੱਲ ਆਖੀ ਸੀ।
ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਅਸ਼ਲੀਲ ਕੰਟੇਟ ਹੋਣ ਕਾਰਨ ਇਸ ਐਪ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਸੀ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਇਹ ਐਪ ਬੱਚਿਆਂ ਤੇ ਗਲਤ ਅਸਰ ਪਾ ਸਕਦਾ ਹੈ ਤੇ ਨਾਲ ਹੀ ਵਾਰਦਾਤਾਂ ਨੂੰ ਵੀ ਵਧਾ ਸਕਦਾ ਹੈ। ਖੈਰ ਇਸ ਤਰ੍ਹਾਂ ਦੇ ਆਦੇਸ਼ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਰੈ ਸਕਦਾ ਹੈ ਕਿਉਂਕਿ ਲੋਕ ਹੁਣ ਟਿਕ ਟੋਕ ਨੂੰ ਡਾਉਨਲੋਡ ਨਹੀਂ ਕਰ ਸਕਣਗੇ।

