ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਚ ਨਸ਼ਿਆਂ ਦਾ ਕਹਿਰ ਲਗਾਤਾਰ ਜਾਰੀ ਹੈ ਜਿਸਦਾ ਜਿਉਂਦਾ ਜਾਗਦਾ ਸਬੂਤ ਬੀਤੇ 24 ਘੰਟੇ ਹਨ। ਪੰਜਾਬ ਵਿੱਚ ਬੀਤੇ 24 ਘੰਟੇ ਚ ਨਸ਼ੇ ਦੀ ਮਾਤਰਾ ਜਿਆਦਾ ਹੋਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਦਸ ਦਈਏ ਕਿ ਫਿਰੋਜ਼ਪੁਰ ਦੇ ਪਿੰਡ ਮਲਵਾਲ ਕਦੀਮ ‘ਚ 35 ਸਾਲ ਦੇ ਬਲਜਿੰਦਰ ਸਿੰਘ ਦੀ ਨਸੇ ਦਾ ਟੀਕਾ ਲਗਾਉਣ ਕਾਰਨ ਮੌਤ ਹੋਈ।
https://www.facebook.com/LIamritsar/videos/2602301419811046/
ਉੱਥੇ ਹੀ ਖੰਨਾ ਦੇ ਪਿੰਡ ਲਿਬੜਾ ਚ 21 ਸਾਲਾ ਦੇ ਨੌਜਵਾਨ ਦੀ ਤੇ ਮੋਗਾ ਦੇ ਪਿੰਡ ਰੰਡਿਆਲਾ ਚ ਰਹਿਣ ਵਾਲੇ 23 ਸਾਲ ਦੇ ਨੌਜਵਾਨ ਦੀ ਨਸੇ ਦੇ ਕਾਰਨ ਮੌਤ ਹੋ ਗਈ। ਖੰਨਾ ਚ ਨਸ਼ੇ ਦੇ ਕਾਰਨ ਮੌਤ ਦੇ ਘਾਟ ਚੜ੍ਹੇ ਨੌਜਵਾਨ ਦੀਆਂ ਚਾਰ ਭੈਣਾ ਸੀ। ਨਸ਼ੇ ਨੇ ਉਹਨਾਂ ਚਾਰ ਭੈਣਾਂ ਦੇ ਇਕਲੌਤੇ ਭਰਾ ਨੂੰ ਖੋਹ ਲਿਆ। ਦੱਸਣਯੋਗ ਗੱਲ ਹੈ ਕਿ ਪੰਜਾਬ ਵਿੱਚ ਇਸਤਰਹਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਜਿਸ ਕਾਰਨ ਨਸਾ ਪੰਜਾਬ ਵਿੱਚ ਫੈਲਦਾ ਜਾ ਰਿਹਾ ਹੈ ਤੇ ਘਰ ਦੇ ਘਰ ਉਜੜਦੇ ਜਾ ਰਹੇ ਹਨ।
