ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣ ਦਾ ਪਹਿਲਾ ਗੇੜ ਪੂਰਾ ਹੋ ਚੁੱਕਿਆ ਹੈ ਤੇ 18 ਅਪ੍ਰੈਲ ਨੂੰ ਦੂਜਾ ਗੇੜ ਹੈ। ਚੋਣਾਂ ਨੂੰ ਲੈਕੇ ਸਿਆਸਤੀ ਪਾਰਟੀਆਂ ਆਪਣੀਆਂ ਪੂਰਾ ਕੋਸ਼ਿਸ਼ਾ ਕਰ ਰਹੀਆਂ ਹਨ ਕਿ ਉਹਨਾਂ ਦੀ ਜਿੱਤ ਹੋਵੇ। ਉੱਥੇ ਹੀ ਇਹਨਾਂ ਲੋਕਸਭਾ ਚੋਣਾਂ ਨੂੰ ਲੈਕੇ ਚੋਣ ਕਮਿਸ਼ਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਡਿਊਟੀ ਤੇ ਤਾਇਨਾਤ ਕਿਸੇ ਵੀ ਮੁਲਾਜ਼ਮ ਜਾਂ ਫਿਰ ਅਧਿਕਾਰੀ ਦੀ ਜੇਕਰ ਮੌਤ ਹੋ ਜਾਂਦੀ ਹੈ ਤਾਂ ਉਸਦੀ ਆਰਥਿਕ ਮਦਦ ਕੀਤੀ ਜਾਵੇਗੀ।
ਚੋਣ ਕਮਿਸ਼ਨ ਕਿਸੇ ਹਿੰਸਕ ਕਾਰਵਾਈ ਦੌਰਾਨ ਮਰਨ ਵਾਲਿਆਂ ਨੂੰ 30 ਲੱਖ ਰੁਪਏ ਤੇ ਅੰਗਹੀਣ ਹੋਣ ਤੇ 7.50 ਲੱਖ ਰੁਪਏ ਤੇ ਜੇਕਰ ਕੋਈ ਇਸ ਹਮਲੇ ਤੇ ਅਪਾਹਜ ਹੁੰਦਾ ਹੈ ਤਾਂ ਉਸਨੂੰ 15 ਲੱਖ ਦਿੱਤੇ ਜਾਣਗੇ। ਨਾਲ ਹੀ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮਦਦ ਚ ਚੋਣ ਡਿਊਟੀ ਦੌਰਾਨ ਤੈਨਾਤ ਹਨ ਚਾਹੇ ਉਹ ਡਰਾਈਵਰ, ਕਲੀਨਰ ਹਨ ਉਹਨਾਂ ਨੂੰ ਮਦਦ ਦਿੱਤੀ ਜਾਵੇਗੀ।

