ਨਹੀਂ ਰੁਕ ਰਿਹਾ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ, ਖੰਨਾ ਦੇ ਪਿੰਡ ਲਿਬੜਾ ‘ਚ ਨਸ਼ੇ ਨਾਲ ਨੌਜਵਾਨ ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੁਲਸ ਜ਼ਿਲਾ ਖੰਨਾ ਅਧੀਨ ਪੈਂਦੇ ਪਿੰਡ ਲਿਬੜਾ ‘ਚ ਨਸ਼ੇ ਦੀ ਓਵਰਡੋਜ਼ ਨਾਲ ਇਕ ਪਰਿਵਾਰ ਦੇ ਇਕਲੌਤੇ ਪੁੱਤ ਦੀ ਜਾਨ ਚਲੀ ਗਈ। ਨਿਰਭੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੁਲਸ ਜ਼ਿਲਾ ਖੰਨਾ ਅਧੀਨ ਪੈਂਦੇ ਪਿੰਡ ਲਿਬੜਾ ‘ਚ ਨਸ਼ੇ ਦੀ ਓਵਰਡੋਜ਼ ਨਾਲ ਇਕ ਪਰਿਵਾਰ ਦੇ ਇਕਲੌਤੇ ਪੁੱਤ ਦੀ ਜਾਨ ਚਲੀ ਗਈ। ਨਿਰਭੈ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ। ਕੁੱਝ ਸਮੇਂ ਪਹਿਲਾਂ ਉਹ ਨਸ਼ੇ ਦੀ ਦਲਦਲ ‘ਚ ਫਸ ਗਿਆ। ਹੌਲੀ-ਹੌਲੀ ਉਸਦੀ ਆਦਤ ਵਧਦੀ ਗਈ।

khanna

ਬੀਤੀ ਰਾਤ ਉਹ ਆਪਣੇ ਦਹਿੜੂ ਦੇ ਇਕ ਦੋਸਤ ਦੇ ਨਾਲ ਘਰ ਆਇਆ ਸੀ ਤੇ ਕਿਹਾ ਕਿ ਅੱਜ ਉਸਨੇ ਕਿਸੇ ਗੱਡੀ ਵਾਲੇ ਦੇ ਨਾਲ ਗੇੜੇ ‘ਤੇ ਜਾਣਾ ਹੈ। ਉਹ ਸਕੂਟਰ ‘ਚ ਪੈਟਰੋਲ ਪਵਾਉਣ ਲਈ 50 ਰੁਪਏ ਲੈ ਕੇ ਗਿਆ। ਉਹ ਕੁੱਝ ਮਿੰਟਾਂ ਮਗਰੋਂ ਇਕੱਲਾ ਘਰ ਆਇਆ। ਉਹ ਚੌਬਾਰੇ ‘ਚ ਚਲਿਆ ਗਿਆ। 9 ਵਜੇ ਦੇ ਕਰੀਬ ਫਰਸ਼ ‘ਤੇ ਡਿੱਗਿਆ ਪਿਆ ਸੀ |

 

 

Leave a Reply

Your email address will not be published. Required fields are marked *