ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਚੋਣਾਂ ਨੂੰ ਲੈ ਕੇ ਪਹਿਲੇ ਪੜਾਅ ਲਈ 20 ਸੂਬਿਆਂ ਦੀਆਂ 91 ਸੀਟਾਂ ‘ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਖਾਸ ਮੌਕੇ ਨੂੰ ਹੋਰ ਵੀ ਜਿਆਦਾ ਖਾਸ ਬਣਾਉਣ ਲਈ ਤੇ ਲੋਕਾਂ ਨੂੰ ਵੋਟ ਪਾਉਣ ਦੇ ਲਈ ਪ੍ਰੇਰਿਤ ਕਰਨ ਲਈ ਸਰਚ ਇੰਜਣ ਗੂਗਲ ਨੇ ਡੂਡਲ ਬਣਾਇਆ ਹੈ। ਸਰਚ ਇੰਜਣ ਗੂਗਲ ਨੇ ਡੂਡਲ ਰਾਹੀ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਵੱਧ ਚੜ੍ਹ ਕੇ ਆਪਣਾ ਕਿਮਤੀ ਵੋਟ ਪਾਉਣ।
ਤੁਸੀ ਦੇਖ ਸਕਦੋ ਕਿ ਗੂਗਲ ਜੇ ਤੀਜੇ ਅੱਖਰ ਤੇ ਇਕ ਉਂਗਲੀ ਬਣੀ ਹੋਈ ਜਿਸ ਤੇ ਸਿਆਹੀ ਲੱਗੀ ਹੋਈ ਹੈ। ਇਸ ਰਾਹੀ ਗੂਗਲ ਨੇ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਹੈ। ਜਿਕਰ-ਏ-ਖਾਸ ਹੈ ਕਿ 11 ਅਪ੍ਰੈਲ ਨੂੰ ਲੋਕਸਭਾ ਚੋਣਾਂ ਦੇ ਲਈ ਪਹਿਲੇ ਗੇੜੇ ਦੀ ਵੋਟਿੰਗ ਹੋਈ।

