ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਿਰੋਜਪੁਰ ‘ਚ ਬੀਐਸਐਫ ਨੇ ਸਰਹੱਦ ਤੋਂ ਅਲੱਗ-ਅਲੱਗ ਥਾਵਾਂ ਤੋਂ ਦੋ ਭਾਰਤੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਦੋ ਨੌਜਵਾਨਾਂ ਕੋਲੋਂ ਮੋਬਾਇਲ ਪ੍ਰਾਪਤ ਕੀਤਾ ਹੈ ਜਿਸ ਵਿੱਚ ਉਹਨਾਂ ਨੂੰ ਮਿਰਜ ਨਾਂ ਦੇ ਸਮੱਗਲਰ ਦਾ ਨੰਬਰ ਮਿਲਿਆ।
ਦਸ ਦਈਏ ਕਿ ਸਮੱਗਲਰ ਮਿਰਜ ਪਾਕਿਸਤਾਨ ਦਾ ਰਹਿਣਾ ਵਾਲਾ ਹੈ ਉਸ ਨਾਲ ਗ੍ਰਿਫਤਾਰ ਕੀਤੇ ਗਏ ਨੋਜਵਾਨ ਗੱਲਬਾਤ ਕਰਦੇ ਸੀ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮਿਰਜ ਦੇ ਨਾਲ ਗੱਲਬਾਤ ਹੁੰਦੀ ਸੀ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਮਿਰਜ ਪਾਕਿਸਤਾਨ ਤੋਂ ਹੈਰੋਇਨ ਤੇ ਹਥਿਆਰ ਭੇਜਣੇ ਹਨ। ਜਿਸਨੂੰ ਲੈਣ ਲਈ ਉਹ ਇੱਥੇ ਆਏ ਸੀ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

