Pitbull ਨੇ ਕੀਤਾ ਵਪਾਰੀ ’ਤੇ ਜਾਨਲੇਵਾ ਹਮਲਾ, ਰੌਂਗਟੇ ਖੜੇ ਕਰ ਦੇਣ ਵਾਲੀ CCTV ਦੇਖੋ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਦੇ ਪਿੰਡ ਦਾਦ ‘ਚੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪਾਲਤੂ ਕੁੱਤੇ ਨੇ ਇਕ ਵਿਅਕਤੀ ਤੇ ਹਮਲਾ ਕਰ ਦਿੱਤਾ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਦੇ ਪਿੰਡ ਦਾਦ ‘ਚੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪਾਲਤੂ ਕੁੱਤੇ ਨੇ ਇਕ ਵਿਅਕਤੀ ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਵਿਅਕਤੀ ਨੇ ਕੁੱਤੇ ਦੇ ਮਾਲਕ ‘ਤੇ FIR ਦਰਜ ਕਰਵਾ ਦਿੱਤੀ।

https://www.facebook.com/LivingIndiaNewschannel/videos/747297102333270/

dog bite a man dog bite a man  ਮਿਲੀ ਜਾਣਕਾਰੀ ਦੇ ਅਨੁਸਾਰ ਵਿਅਕਤੀ ਸੈਰ ਕਰਨ ਤੋਂ ਬਾਅਦ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਕਿ ਅਚਾਨਕ ਕੁੱਤੇ ਨੇ ਉਸ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਜਦੋ ਪੀੜਤ ਨੇ ਇਸਦੀ ਸ਼ਿਕਾਇਤ ਕੁੱਤੇ ਦੀ ਮਾਲਕਣ ਨੂੰ ਕੀਤੀ ਤਾਂ ਉਹ ਪੀੜਤ ਦੇ ਨਾਲ ਬਹਿਸ ਕਰਨ ਲੱਗੀ ਇਸ ਤੌਂ ਬਾਅਦ ਕੁੱਤੇ ਨੇ ਫਿਰ ਤੋਂ ਉਸ ਤੇ ਹਮਲਾ ਕਰ ਦਿੱਤਾ।

dog bite a man

ਜਿਸ ਤੋਂ ਬਾਅਦ ਕੁੱਤੇ ਨੇ ਵਿਅਕਤੀ ਦੇ ਢਿੱਡ, ਹੱਥ ਪੈਰ ਤੇ ਬੁਰੀ ਤਰ੍ਹਾਂ ਵੱਢ ਲਿਆ। ਪੀੜਤ ਦਾ ਕਹਿਣਾ ਹੈ ਕਿ ਕੁੱਤਾ ਬਿਨ੍ਹਾਂ ਪਟੇ-ਸੰਗਲੀ ਦੇ ਸੀ ਤੇ ਉਸਦੀ ਮਾਲਕਣ ਵੀ ਉਸ ਨਾਲ ਬਹਿਸ ਰਹੀ ਸੀ। ਜਿਸ ਤੋਂ ਬਾਅਦ ਪੀੜਤ ਨੇ ਕੁੱਤੇ ਦੇ ਮਾਲਕਣ ਦੇ ਖਿਲਾਫ FIR ਦਰਜ ਕਰਵਾ ਦਿੱਤੀ। ਇਸ ਮਾਮਲੇ ਦੀ ਸਾਰੀ ਘਟਨਾ ਸੀਸੀਟੀਵੀ ਫੁਟੇਜ ਵੀ ਕੈਦ ਹੋ ਗਈ ਹੈ। ਉੱਥੇ ਹੀ ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰ ਮਾਲਕਣ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *