ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਿਲਾਇੰਸ ਜਿਓ ਆਪਣੇ ਗ੍ਰਾਹਕਾਂ ਦੇ ਲਈ ਹੋਲੀ ਦੇ ਮੌਕੇ ਵੱਡਾ ਤੋਹਫਾ ਦੇਣ ਦੀ ਤਿਆਰੀ ਕਰ ਰਹੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਰਿਲਾਇੰਸ ਜਿਓ ਜਲਦੀ ਹੀ ਆਪਣੇ ਗਾਹਕਾਂ ਲਈ ਜਿਓ ਗੀਗਾ ਫਾਈਬਰ ਦੀ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਲਈ ਕੰਪਨੀ ਸਾਰੇ ਬ੍ਰਾਡਬੈਂਡ ਪਲਾਨ ਵੀ ਜਾਰੀ ਕਰੇਗੀ। ਜਿਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।
ਰਿਪੋਰਟਾਂ ਦੀ ਮੰਨੀਏ ਤਾਂ ਰਿਲਾਇੰਸ ਜਿਓ ਜੱਲਦ ਹੀ ਗੀਗਾ ਫਾਈਬਰ ਸੇਵਾ ਨੂੰ ਸ਼ੁਰੂ ਕਰ ਸਕਦਾ ਹੈ। ਇਸਦੀ ਸੇਵਾ ਕਰੀਬ 3 ਮਹੀਨੇ ਦੀ ਹੋਵੇਗੀ ਉਹ ਵੀ ਫ੍ਰੀ ਸਰਵਿਸ ਦੇ ਨਾਲ ਹੋਵੇਗੀ।
ਦੱਸਿਆ ਜਾ ਰਿਹਾ ਹੈ ਕਿ ਜਿਓ ਦੇ ਪ੍ਰੀ-ਵਿਊ ਆਫਰ ਦੇ ਨਾਲ ਗਾਹਕਾਂ ਨੂੰ 90 ਦਿਨਾਂ ਦਾ ਹਾਈ ਸਪੀਡ ਦਾ ਇੰਟਰਨੈੱਟ ਦੇਵੇਗੀ ਨਾਲ ਹੀ 100 ਜੀਬੀ ਡਾਟਾ ਵੀ ਦਿੱਤਾ ਜਾਵੇਗਾ
ਜਦੋ ਇਹ ਡਾਟਾ ਖਤਮ ਹੋ ਜਾਵੇਗਾ ਤਾਂ ਵੀ ਜਿਓ ਦੇ ਗਾਹਕ ਹਾਈ-ਸਪੀਡ ਇੰਟਰਨੈੱਟ ਇਸਤੇਮਾਲ ਕਰ ਸਕਣਗੇ। ਇਸ ਲਈ ਜਿਓ ਕੰਪਨੀ ਕੋਈ ਇੰਸਟਾਲੇਸ਼ਨ ਚਾਰਜ ਨਹੀਂ ਲੈ ਰਹੀ ਪਰ ਗਾਹਕਾਂ ਨੂੰ ਸਕਿਓਰਿਟੀ ਲਈ 4,500 ਰੁਪਏ ਦੇਣੇ ਹੋਵੇਗਾ।



