ਗੋਆ ਮੁੱਖ ਮੰਤਰੀ ਮਨੋਹਰ ਪਰੀਕਰ ਦੇ ਦੇਹਾਂਤ ਕਾਰਨ ਸੋਗ ‘ਚ ਦੇਸ਼ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਦੇਹਾਂਤ ਹੋ ਜਾਣ ਦੇ ਕਾਰਨ ਪੂਰਾ ਦੇਸ਼ ਸੋਗ ਚ ਡੁੱਬ ਗਿਆ ਹੈ। ਦਸ ਦਇਆ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਦੇਹਾਂਤ ਹੋ ਜਾਣ ਦੇ ਕਾਰਨ ਪੂਰਾ ਦੇਸ਼ ਸੋਗ ਚ ਡੁੱਬ ਗਿਆ ਹੈ। ਦਸ ਦਇਆ ਕਿ ਮਨੋਹਰ ਪਰੀਕਰ ਲੰਬੇ ਸਮੇਂ ਤੋਂ ਕੈਂਸਰ ਦੀ ਬੀਮਾਰੀ ਤੋਂ ਪੀੜਤ ਸੀ। ਜਿਸ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ।

 

 

ਦਸ ਦਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਪੰਜਾਬ ਹਿਮਾਚਲ ਤੇ ਹਰਿਆਣਾ ਦੇ  ਮੁੱਖ ਮੰਤਰੀਆਂ ਨੇ ਨੇ ਟਵੀਟ ਕਰ ਆਪਣਾ ਦੁੱਖ ਪ੍ਰਗਟ ਕੀਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮਨੋਹਰ ਪਾਰੀਕਰ ਦਾ ਅੱਜ 5 ਵਜੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

Manohar Parrikar Manohar Parrikar

ਇਸ ਤੋਂ ਪਹਿਲਾ ਉਹਨਾਂ ਨੂੰ ਗੋਆ ਚ ਭਾਜਪਾ ਦਫਤਰ ਲਿਆਂਦਾ ਗਿਆ ਹੈ ਜਿੱਥੇ ਸਾਰੇ ਉਹਨਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਕੈਬਿਨਟ ਚ ਵੀ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਜਾਵੇਗਾ। ਗੋਆ ਚ 7 ਦਿਨਾਂ ਦਾ ਸੋਗ ਦਾ ਐਲਾਨ ਕੀਤਾ ਗਿਆ ਹੈ।

Leave a Reply

Your email address will not be published. Required fields are marked *