ਇਕ ਵਾਰ ਫਿਰ ਤੋਂ ਨਸ਼ੇ ਦੇ ਦੈਂਤ ਨੇ ਨਿਗਲਿਆ ਪੰਜਾਬ ਦਾ ਇਕ ਹੋਰ ਨੌਜਵਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿੱਚ ਲਗਾਤਾਰ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ। ਪਰ ਪੰਜਾਬ ਸਰਕਾਰ ਇਸ ਮਾਮਲੇ ਤੇ ਗੰਭੀਰਤਾ ਨਾਲ ਕਿਸੇ ਵੀ ਤਰ੍ਹਾਂ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿੱਚ ਲਗਾਤਾਰ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ। ਪਰ ਪੰਜਾਬ ਸਰਕਾਰ ਇਸ ਮਾਮਲੇ ਤੇ ਗੰਭੀਰਤਾ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਜਿਸ ਕਾਰਨ ਨੌਜਵਾਨ ਨਸ਼ੇ ਲੜ੍ਹ ਲੱਗ ਭਵਿੱਖ ਨੂੰ ਖਰਾਬ ਕਰ ਰਹੇ ਹਨ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਇਕ ਹੋਟਲ SJ ਵਿੱਚੋਂ ਨਸ਼ੇ ਦੀ ਓਵਰਡੋਜ ਦੇ ਕਾਰਨ ਨੌਜਵਾਨ ਦੀ ਮੌਤ ਹੋ ਗਈ। ਜਦਕਿ ਨਸ਼ੇ ਦੇ ਕਾਰਨ ਇਕ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।
youth

youth

ਇਸ ਮਾਮਲੇ ਤੇ ਹੋਟਲ ਦੇ ਮੈਨੇਜਰ ਦਾ ਕਹਿਣਾ ਹੈ ਕਿ ਦੋਵੇ ਨੌਜਵਾਨ ਪਟਿਆਲਾ ਤੋਂ ਆਏ ਸੀ ਤੇ ਖੁਦ ਨੂੰ ਯਾਤਰੀ ਦੱਸ ਰਹੇ ਸੀ। ਇਸ ਤੋਂ ਇਲਾਵਾ ਮੈਨੇਜਰ ਨੇ ਇਹ ਦੱਸਿਆ ਕਿ 12.00 ਵਜੇ ਉਹਨਾਂ ਦਾ ਚੇਕ ਆਉਟ ਸੀ ਪਰ ਜਦੋ ਉਹ ਆਪਣੇ ਸਮੇਂ ਤੇ ਵੀ ਕਮਰੇ ਤੋਂ ਬਾਹਰ ਨਾ ਨਿਕਲੇ ਤਾਂ ਮੈਨੇਜਰ ਨੇ ਉਹਨਾਂ ਨੂੰ ਫੋਨ ਕੀਤਾ ਪਰ ਨੌਜਵਾਨਾਂ ਨੇ ਫੋਨ ਨੂੰ ਰਿਸੀਵ ਨਹੀਂ ਕੀਤਾ। ਜਿਸ ਤੋਂ ਬਾਅਦ ਹੋਟਲ ਚ ਕੰਮ ਕਰਨ ਵਾਲੇ ਕਰਮਚਾਰਿਆਂ ਨੇ ਕਮਰੇ ਨੂੰ ਖੋਲਣ ਲਈ ਕਿਹਾ ਪਰ ਅੰਦਰੋ ਆਵਾਜ ਨਾ ਆਉਣ ਦੇ ਕਾਰਨ ਉਹਨਾਂ ਨੇ ਦਰਵਾਜੇ ਨੂੰ ਤੋੜ ਦਿੱਤਾ।

youth

ਜਿਸ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਇਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਜਮੀਨ ਤੇ ਡਿੱਗੀਆ ਹੋਇਆ ਸੀ ਜਿਸ ਕੋਲ ਨਸ਼ੇ ਦਾ ਸਾਮਾਨ ਸੀ ਤੇ ਦੂਜਾ ਨੌਜਵਾਨ ਬਾਥਰੂਮ ਵਿੱਚ ਡਿੱਗੀਆ ਹੋਇਆ ਸੀ ਜਦੋ ਹੋਟਲ ਦੇ ਸਟਾਫ ਨੇ ਉਹਨਾਂ ਨੂੰ ਦੇਖਿਆ ਤਾਂ ਪਤਾ ਲੱਗਿਆ ਹੈ ਕਿ ਇਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਦੂਜਾ ਬੇਹੋਸ਼ ਸੀ। ਦੋਹਾ ਦੀ ਹਾਲਤ ਨਸ਼ੇ ਦੇ ਕਾਰਨ ਖਰਾਬ ਹੋਈ ਪਈ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਬੇਹੋਸ਼ ਪਏ ਨੌਜਵਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਹੈ ਤੇ ਦੂਜੇ ਨੌਜਵਾਨ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਨੇ ਧਾਰਾ 174 ਲਾ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *