ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਰੀਦਕੋਟ ਦੀ ਮਾਡਰਨ ਜੇਲ੍ਹ ਇਕ ਵਾਰ ਫਿਰ ਤੋਂ ਸੁਰਖੀਆਂ ਚ ਆ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜੇਲ੍ਹ ‘ਚੋਂ ਕਰੀਬ 1524 ਬੀੜੀਆਂ ਦੇ ਬੰਡਲ 70 ਸਿਗਰਟਾਂ, 90 ਜਰਦੇ ਦੀਆਂ ਪੁੜੀਆਂ ਬਰਾਮਦ ਹੋਇਆ ਹਨ। ਦੱਸਿਆ ਜਾ ਰਿਹਾ ਹੈ ਕਿ ਦੋ ਕਾਰ ਸਵਾਰ ਵਿਅਕਤੀ ਇਹ ਸਾਰਾ ਸਾਮਾਨ ਇਕ ਵਿਅਕਤੀ ਨੂੰ 30 ਰੁਪਏ ਦੇ ਕੇ ਅੰਦਰ ਭਿਜਵਾ ਰਹੇ ਸਨ।
ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਹ ਨਸ਼ੇ ਦਾ ਸਾਮਾਨ ਜੇਲ੍ਹ ਦੇ ਮੰਦਿਰ ਲਈ ਲਿਜਾਏ ਜਾ ਰਹੇ ਸਾਮਾਨ ਨਾਲ ਭੇਜਿਆ ਜਾ ਰਿਹਾ ਸੀ। ਸੂਤਰਾਂ ਤੋਂ ਇਹ ਵੀ ਪਤਾ ਚਲਿਆ ਹੈ ਕਿ ਜੇਲ੍ਹ ਚ ਜਾਕੇ ਇਹਨਾਂ ਸਾਮਾਨ ਦੀ ਵਿਕਰੀ 1 ਲੱਖ 90000 ਦੀ ਹੋਣੀ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



