ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅਰਮੀਨੀਆ ਵਿੱਚ ਫਸੇ ਪੰਜਾਬੀ ਨੌਜਵਾਨ ਆਪਣੇ ਵਤਨ ਵਾਪਸ ਆ ਗਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਨੌਜਵਾਨਾਂ ਨੇ ਬੀਤੀ ਰਾਤ ਅਰਮੀਨੀਆ ਤੋਂ ਦਿੱਲੀ ਲਈ ਉਡਾਣ ਭਰੀ ਸੀ।
https://www.facebook.com/LivingIndiaNewschannel/videos/306919110013352/
ਜਿਸ ਤੋਂ ਬਾਅਦ ਉਹ ਹੁਣ ਆਪਣੇ ਵਤਨ ਵਾਪਸ ਪੁੱਜ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਭਗਵੰਤ ਮਾਨ ਨੇ ਖੁਦ ਨੌਜਵਾਨਾਂ ਨੂੰ ਰਿਸੀਵ ਕੀਤਾ ਸੀ।
ਇਸ ਮਾਮਲੇ ਤੇ ਭਗਵੰਤ ਮਾਨ ਨੇ ਕਿਹਾ ਹੈ ਕਿ ਨੌਜਵਾਨਾਂ ਦੇ ਪੈਸੇ ਫਰਜੀ ਏਜੰਟਾਂ ਤੋ ਮੁੜਵਾਏ ਜਾਣਗੇ। ਦੱਸਣਯੋਗ ਗੱਲ ਹੈ ਕਿ ਪੰਜਾਬ ਦੇ ਨੌਜਵਾਨ ਵਿਦੇਸ਼ ਵਿੱਚ ਘਰ ਦੇ ਹਲਾਤਾਂ ਨੂੰ ਸੁਧਾਰਣ ਲਈ ਜਾਂਦੇ ਹਨ ਪਰ ਕਈ ਨੌਜਵਾਨ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜੋ ਇਹਨਾਂ ਫਰਜੀ ਏਜੰਟਾਂ ਦੀ ਚਪੇਟ ਵਿੱਚ ਆ ਜਾਂਦੇ ਹਨ ਜਿਸ ਕਾਰਨ ਉਹ ਵਿਦੇਸ਼ਾਂ ਵਿੱਚ ਫੱਸ ਜਾਂਦੇ ਹਨ। ਖੈਰ ਇਸ ਮਾਮਲੇ ਚ ਦੋ ਫਰਜੀ ਏਜੰਟਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸਦੀ ਜਾਣਕਾਰੀ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਸੀ।


