ਪੰਜਾਬੀ ਗੀਤਾਂ ਵਿੱਚ ਮਾਡਲਿੰਗ ਕਰਨ ਦਾ ਸ਼ੌਕੀਨ ਗੈਂਗਸਟਰ ਨਵ ਲਾਹੌਰੀਆ ਆਇਆ ਪੁਲਿਸ ਅੜਿੱਕੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਪੁਲਿਸ ਲਗਾਤਾਰ ਗੈਂਗਸਟਰਾਂ ਤੇ ਆਪਣਾ ਸ਼ਿਕੰਜਾ ਕੱਸ ਰਹੀ ਹੈ। ਇਸਦੇ ਚੱਲਦੇ ਹੀ ਇਕ ਵਾਰ ਫਿਰ ਤੋਂ ਪੰਜਾਬ ਵਿੱਚ ਗੈਂਗਸਟਰਾਂ ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਪੁਲਿਸ ਲਗਾਤਾਰ ਗੈਂਗਸਟਰਾਂ ਤੇ ਆਪਣਾ ਸ਼ਿਕੰਜਾ ਕੱਸ ਰਹੀ ਹੈ। ਇਸਦੇ ਚੱਲਦੇ ਹੀ ਇਕ ਵਾਰ ਫਿਰ ਤੋਂ ਪੰਜਾਬ ਵਿੱਚ ਗੈਂਗਸਟਰਾਂ ਤੇ ਆਪਣਾ ਸ਼ਿਕੰਜਾ ਕੱਸਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਦੱਸ ਦਈਏ ਕਿ ਪਟਿਆਲਾ ਪੁਲਿਸ ਨੇ ਫਰਾਰ ਹੋਏ 3 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨਾਲ ਗੈਂਗਸਟਰਾਂ ਦੀ ਮੁਠਭੇੜ ਹੋਈ
Gangster

ਇਸ ਦੌਰਾਨ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਸੀ ਪਰ ਤਿੰਨ ਗੈਂਗਸਟਰ ਫਰਾਰ ਹੋ ਗਏ ਸੀ। ਪਰ ਪੰਜਾਬ ਪੁਲਿਸ ਉਹਨਾਂ ਫਰਾਰ ਹੋਏ ਤਿੰਨ ਗੈਂਗਸਟਰਾਂ ਨੂੰ ਵੀ ਕਾਬੂ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰ ਨਵਪ੍ਰੀਤ, ਅੰਕੁਰ ਅਤੇ ਪ੍ਰਕਾਸ਼ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਹੈ।

Gangster

ਦੱਸਣਯੋਗ ਗੱਲ ਹੈ ਕਿ ਫਰਾਰ ਹੋਏ ਇਹਨਾਂ ਤਿੰਨਾ ਗੈਂਗਸਟਰਾਂ ਦੀ ਪੰਜਾਬ ਸਮੇਤ ਹਰਿਆਣਾ ਸਰਹੱਦ ਦੇ ਨਾਲ ਨਾਲ  ਯੂਪੀ ਪੁਲਿਸ ਨੂੰ ਵੀ ਇਹਨਾਂ ਦੀ ਭਾਲ ਸੀ।

https://www.youtube.com/watch?v=J9YJ7LBFt1Q

ਜਿਕਰ-ਏ-ਖਾਸ ਹੈ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਵਿੱਚੋਂ ਨਵਨੀਤ ਉਰਫ ਨਵ ਲਹਰਿਆ ਨੂੰ ਪੰਜਾਬੀ ਗੀਤਾਂ ਵਿੱਚ ਮਾਡਲਿੰਗ ਕਰਨ ਦਾ ਸ਼ੌਕ ਸੀ। ਇਸ ਤੋਂ ਇਲਾਵਾ ਅੰਕੁਰ ਨਾਂ ਦੇ ਗੈਂਗਸਟਰ ਨੇਸ਼ਨਲ ਸਿਲਵਰ ਮੈਡਲ ਜਿੱਤਇਆ ਹੋਇਆ ਖਿਲਾੜੀ ਵੀ ਸ਼ਾਮਿਲ ਹੈ।

Gangster

ਜਿਕਰਯੋਗ ਗੱਲ ਹੈ ਕਿ ਪੁਲਿਸ ਅਤੇ ਗੈਂਗਸਟਰਾਂ  ਵਿਚਾਲੇ ਮੁਕਾਬਲਾ 2 ਫਰਵਰੀ ਨੂੰ ਹੋਇਆ ਸੀ ਇਸ ਦੌਰਾਨ ਦੋ ਗੈਂਗਸਟਰ ਫਰਾਰ ਹੋ ਗਏ ਸੀ ਜਦਕਿ ਤਿੰਨ ਗੈਂਗਸਟਰ ਫਰਾਰ ਹੋ ਗਏ ਸੀ। ਫਿਲਹਾਲ  ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *