ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਪੁਲਿਸ ਲਗਾਤਾਰ ਗੈਂਗਸਟਰਾਂ ਤੇ ਆਪਣਾ ਸ਼ਿਕੰਜਾ ਕੱਸ ਰਹੀ ਹੈ। ਇਸਦੇ ਚੱਲਦੇ ਹੀ ਇਕ ਵਾਰ ਫਿਰ ਤੋਂ ਪੰਜਾਬ ਵਿੱਚ ਗੈਂਗਸਟਰਾਂ ਤੇ ਆਪਣਾ ਸ਼ਿਕੰਜਾ ਕੱਸਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਦੱਸ ਦਈਏ ਕਿ ਪਟਿਆਲਾ ਪੁਲਿਸ ਨੇ ਫਰਾਰ ਹੋਏ 3 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨਾਲ ਗੈਂਗਸਟਰਾਂ ਦੀ ਮੁਠਭੇੜ ਹੋਈ

ਇਸ ਦੌਰਾਨ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਸੀ ਪਰ ਤਿੰਨ ਗੈਂਗਸਟਰ ਫਰਾਰ ਹੋ ਗਏ ਸੀ। ਪਰ ਪੰਜਾਬ ਪੁਲਿਸ ਉਹਨਾਂ ਫਰਾਰ ਹੋਏ ਤਿੰਨ ਗੈਂਗਸਟਰਾਂ ਨੂੰ ਵੀ ਕਾਬੂ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰ ਨਵਪ੍ਰੀਤ, ਅੰਕੁਰ ਅਤੇ ਪ੍ਰਕਾਸ਼ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਹੈ।
ਦੱਸਣਯੋਗ ਗੱਲ ਹੈ ਕਿ ਫਰਾਰ ਹੋਏ ਇਹਨਾਂ ਤਿੰਨਾ ਗੈਂਗਸਟਰਾਂ ਦੀ ਪੰਜਾਬ ਸਮੇਤ ਹਰਿਆਣਾ ਸਰਹੱਦ ਦੇ ਨਾਲ ਨਾਲ ਯੂਪੀ ਪੁਲਿਸ ਨੂੰ ਵੀ ਇਹਨਾਂ ਦੀ ਭਾਲ ਸੀ।
https://www.youtube.com/watch?v=J9YJ7LBFt1Q
ਜਿਕਰ-ਏ-ਖਾਸ ਹੈ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਵਿੱਚੋਂ ਨਵਨੀਤ ਉਰਫ ਨਵ ਲਹਰਿਆ ਨੂੰ ਪੰਜਾਬੀ ਗੀਤਾਂ ਵਿੱਚ ਮਾਡਲਿੰਗ ਕਰਨ ਦਾ ਸ਼ੌਕ ਸੀ। ਇਸ ਤੋਂ ਇਲਾਵਾ ਅੰਕੁਰ ਨਾਂ ਦੇ ਗੈਂਗਸਟਰ ਨੇਸ਼ਨਲ ਸਿਲਵਰ ਮੈਡਲ ਜਿੱਤਇਆ ਹੋਇਆ ਖਿਲਾੜੀ ਵੀ ਸ਼ਾਮਿਲ ਹੈ।
ਜਿਕਰਯੋਗ ਗੱਲ ਹੈ ਕਿ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ 2 ਫਰਵਰੀ ਨੂੰ ਹੋਇਆ ਸੀ ਇਸ ਦੌਰਾਨ ਦੋ ਗੈਂਗਸਟਰ ਫਰਾਰ ਹੋ ਗਏ ਸੀ ਜਦਕਿ ਤਿੰਨ ਗੈਂਗਸਟਰ ਫਰਾਰ ਹੋ ਗਏ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


