ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੁੱਤ ਆਪਣੇ ਮਾਂ ਪਿਉ ਦੇ ਬੁਢਾਪੇ ਦਾ ਸਹਾਰਾ ਹੁੰਦਾ ਹੈ ਬਜੁਰਗ ਮਾਂ-ਪਿਉ ਦੇ ਲਈ ਉਹਨਾਂ ਦਾ ਪੁੱਤ ਸਹਾਰਾ ਹੁੰਦਾ ਹੈ
ਪਰ ਪੰਜਾਬ ਵਿੱਚ ਆਪਣਾ ਪੈਰ ਪਸਾਰ ਚੁੱਕੇ ਨਸ਼ੇ ਨੇ ਮਾਂ ਪਿਉ ਤੇ ਆਪਣਾ ਉਹ ਆਸਰਾ ਵਿੱਚ ਖੋਹ ਲਿਆ। ਦੱਸ ਦਈਏ ਕਿ ਨਸ਼ੇ ਦੇ ਆਦੀ ਪੁੱਤ ਨੇ ਆਪਣੇ ਹੀ ਮਾਂ ਪਿਉ ਦਾ ਬੇਹਿਰਮੀ ਨਾਲ ਕਤਲ ਕਰ ਦਿੱਤਾ।
ਮਿਲੀ ਜਾਣਕਾਰੀ ਦੇ ਅਨੁਸਾਰ ਫਾਜਲਪੁਰ ਇਲਾਕੇ ਵਿੱਚ ਇਕ ਪੁੱਤ ਨੇ ਆਪਣੇ ਪਿਉ ਨੂੰ ਜਹਿਰ ਦੇ ਦਿੱਤਾ ਤੇ ਆਪਣੀ ਮਾਂ ਦਾ ਗਲ਼ ਘੁੱਟ ਕੇ ਜਾਣੋ ਮਾਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕਥਿਤ ਤੌਰ ਤੇ ਨਸ਼ੇ ਦਾ ਆਦੀ ਸੀ ਜਿਸ ਕਾਰਨ ਘਰ ਵਿੱਚ ਹਰ ਵੇਲੇ ਝਗੜਾ ਹੁੰਦਾ ਰਹਿੰਦਾ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



