ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੇ ਪੁਲਿਸ ਨੂੰ ਆਪਣੇ ਕੀਤੇ ਕਾਰੇ ਤੋਂ ਬਾਅਦ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਣੀ ਪੈ ਗਈ।
ਮਿਲੀ ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਟ੍ਰੇਫਿਕ ਪੁਲਿਸ ਨੇ ਇਕ ਸਿੱਖ ਨੌਜਵਾਨ ਦਾ ਹੈਲਮਟ ਨਾ ਪਾਉਣ ਦੇ ਕਾਰਨ ਚਾਲਾਨ ਕੱਟ ਦਿੱਤਾ ਸੀ।
ਜਿਸ ਕਾਰਨ ਟ੍ਰੇਫਿਕ ਪੁਲਿਸ ਨੂੰ ਸਮੂਹ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੀ। ਦੱਸਿਆ ਜਾ ਰਿਹਾ ਕਿ ਟ੍ਰੇਫਿਕ ਪੁਲਿਸ ਨੇ ਕਿਹਾ ਕਿ ਵਾਰਡਨ ਨੇ ਗਲਤੀ ਨਾਲ ਸਿੱਖ ਨੌਜਵਾਨ ਦਾ ਚਾਲਾਨ ਕੱਟ ਦਿੱਤਾ ਸੀ। ਇਸ ਤੋਂ ਬਾਅਦ ਜਦੋ ਅਧਿਕਾਰੀਆਂ ਨੇ ਉਹਨਾਂ ਨੂੰ ਜਾਣੂ ਕਰਵਾਇਆ ਤਾਂ ਉਹਨਾਂ ਨੇ ਸਿੱਖ ਭਾਈਚਾਰੇ ਕੋਲੋੰ ਮੁਆਫੀ ਮੰਗੀ।


