ਪਾਕਿਸਤਾਨ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਕਰ ਰਿਹਾ ਤੇਜੀ ਨਾਲ ਪਰ ਭਾਰਤ ਸਰਕਾਰ ਉਲਝਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਜੋਰਾਂ ਨਾਲ ਚੱਲ ਰਿਹਾ ਹੈ। ਪਰ ਉੱਥੇ ਹੀ ਜੇਕਰ ਭਾਰਤ ਦੀ ਗੱਲ ਕੀਤੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਜੋਰਾਂ ਨਾਲ ਚੱਲ ਰਿਹਾ ਹੈ। ਪਰ ਉੱਥੇ ਹੀ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵਿੱਚ ਹਾਲੇ ਤੱਕ ਇਹ ਹੀ ਨਹੀਂ ਤੈਅ ਹੋ ਸਕਿਆ ਹੈ ਕਿ ਕਰਤਾਰਪੁਰ ਲਾਂਘੇ ਦਾ ਕ੍ਰੈਡਿਟ ਕਿਸਨੂੰ ਦਿੱਤਾ ਜਾਵੇ।

Kartarpur corridor

Kartarpur corridor

ਨਾਲ ਹੀ ਕਰਤਾਰਪੁਰ ਲਾਂਘੇ ਲਈ ਵਿਭਾਗੀ ਪ੍ਰਵਾਨਗੀਆਂ ਦੇ ਚੱਕਰਾਂ ਵਿੱਚ ਫਸਿਆ ਹੋਇਆ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਪਾਕਿਸਤਾਨ ਨੇ ਕਰਤਾਰਪੁਰ ਲਾਘੇ ਦਾ ਕੰਮ ਬਹੁਤ ਹੀ ਜੰਗੀ ਪੱਧਰ ਤੇ ਚੱਲ ਰਿਹਾ ਹੈ। ਸੂਤਰਾਂ ਤੋ ਇਹ ਵੀ ਪਤਾ ਚੱਲਿਆ ਹੈ ਕਿ ਪਾਕਿਸਤਾਨ ਵਿੱਚ ਲਾਂਘੇ ਦਾ ਕੰਮ ਤਕਰੀਬਨ 35 ਫੀਸਦੀ ਹੋ ਗਿਆ ਹੈ।

Kartarpur corridor

ਜਿਸਦੀ ਤਸਵੀਰਾਂ ਵੀ ਸਾਹਮਣੇ ਆਇਆ ਹਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਅਗਸਤ ਮਹਿਨੇ ਵਿੱਚ ਪਹਿਲਾ ਗੇੜਾ ਪੂਰਾ ਹੋ ਜਾਵੇਗਾ ਤੇ ਨਵੰਬਰ ਮਹਿਨੇ ਤੱਕ ਕਰਤਰਾਪੁਰ ਗਲਿਆਰਾ ਪੂਰੀ ਤਰ੍ਹਾਂ ਪੂਰਾ ਵੀ ਹੋ ਜਾਵੇਗਾ। ਉੱਥੇ ਹੀ ਜੇਕਰ ਭਾਰਤ ਦੀ ਗੱਲ ਦੀਤੀ ਜਾਵੇ ਤਾਂ ਜਮੀਨੀ ਪੱਧਰ ਤੇ ਕੁਝ ਵੀ ਨਹੀਂ ਹੋਇਆ ਹੈ।

Kartarpur corridor

 

ਦੱਸਣਯੋਗ ਗੱਲ ਹੈ ਕਿ ਸਾਢੇ ਕੁ ਚਾਰ ਕਿਲੋਮੀਟਰ ਲੰਬਾ ਇਕ ਬਹੁਤ ਹੀ ਖੂਬਸੂਰਤ ਰਸਤਾ ਤਿਆਰ ਕੀਤਾ ਜਾਵੇਗਾ। ਨਾਲ ਹੀ ਰਾਵੀ ਦਰਿਆ ਉੱਤੇ 800 ਮੀਟਰ ਲੰਮਾ ਪੁਲ ਬਣਾਇਆ ਜਾਵੇਗਾ। ਇਹ ਸਭ ਕੁਝ ਪਾਕਿਸਤਾਨ ਸਰਕਾਰ ਨੇ ਨੀਂਹ ਪੱਥਰ ਸਮਾਗਮ ਦੇ ਦੌਰਾਨ ਇਕ ਪ੍ਰੈਜ਼ੇਂਟੇਸ਼ਨ ਵੀਡਿਓ ਰਾਹੀ ਕੁਝ ਅਹਿਮ ਤੱਥ ਦਿਖਾਏ ਸੀ।

Leave a Reply

Your email address will not be published. Required fields are marked *