ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-
ਆਖਿਰ ਕਿਉ ਇਸ਼ਤਿਹਾਰ ਦੇ ਬਹਾਨੇ ਹੁੰਦੀ ਹੈ ਅਖਬਾਰਾਂ ਚ ਨਾ-ਕਾਬਿਲ ਲੋਕਾਂ ਦੀ ਸਿਫਤ ?
ਇਹ ਆਰਟੀਕਲ ਲਿੱਖਣ ਸਮੇਂ ਮੈਂ ਇੱਕ ਚੀਜ ਸੋਚੀ ਕਿ ਪਰਮਿੰਦਰ ਕਦੇ ਤੂੰ ਇਹ ਕਾਬਲੀਅਤ ਰੱਖੀ ਹੈ ਕਿ ਤੇਰੀ ਹੁਣ ਤੱਕ ਜੋ ਅਖਬਾਰ ਚ ਖ਼ਬਰਾਂ ਛਪਵਾਇਆ ਤੂੰ ਓਹਨਾ ਦੇ ਲਾਇਕ ਸੀ?ਸੱਚ ਪੁੱਛੋਂ ਤਾ ਇੱਕਾ-ਦੁੱਕਾ ਪੱਤਰਕਾਰਾਂ ਨੇ ਮੇਰੀ ਨੇਕ ਸੋਚ ਨੂੰ ਛਾਪਿਆ ਬਾਕੀਆਂ ਨੂੰ ਤਾ ਚਾਰ ਚਾਰ ਵਾਰ ਫੋਨ ਕਰਨ ਤੇ ਮੈਂ ਆਪਣੀ ਨੇਕ ਸੋਚ ਅਖਬਾਰ ਚ ਛਾਪਣ ਲਈ ਬੇਨਤੀ ਅਰਜ ਕੀਤੀ.ਗਰਮੀ ਚ ਚਿੜੀਆਂ ਨੂੰ ਪਾਣੀ ਪਿਓਣਾ ਜਾ ਫੇਰ ਭਾਰਤੀ ਨੀਤੀ ਆਪਣਾ ਗੰਨੇ ਦੇ ਜੂਸ ਦੀ ਮੁਫ਼ਤ ਸਟਾਲ ਲਾ ਸਵਦੇਸ਼ੀ ਅਪਨਾਉਣ ਦਾ ਨਾਅਰਾ ਮਾਰਨਾ ਪਰ ਉਸਤੋਂ ਬਾਅਦ ਮੈਂ ਇਹ ਸੋਚਦਾ ਸੀ ਕਿ ਅੱਜ ਦੇ ਅਖਬਾਰ ਕਿ ਬਣ ਚੁਕੇ ਹਨ?ਮੈਂ ਜਦ ਵੀ ਕੋਈ ਅਖਬਾਰ ਪੜਦਾ ਹਾਂ ਉਸ ਵਿੱਚ ਇਸ਼ਤਿਹਾਰ ਤਾ ਦੇਖਦਾ ਹੀ ਹਾਂ ਪਰ ਮੈਂ ਇਸ ਉਪਰ ਕੋਈ ਸਵਾਲ ਨਹੀਂ ਚੁੱਕ ਰਿਹਾ ਕਿ ਇਹ ਇਸ਼ਤਿਹਾਰ ਕਿਊ ਲੱਗਦੇ?ਇਹ ਜਰੂਰੀ ਹਨ,ਕੋਈ ਵੀ ਮੁਫ਼ਤ ਸੇਵਾ ਨਹੀਂ ਕਰ ਸਕਦਾ ਅਤੇ ਕਰਨੀ ਵੀ ਨਹੀਂ ਚਾਹੀਦੀ.ਪਰ ਸਵਾਲ ਖੜਾ ਹੁੰਦਾ ਜਦੋ ਕੋਈ ਇੱਕ ਸ਼ਹਿਰ ਦਾ ਨਿਵਾਸੀ ਆਪਣੇ ਪੈਸੇ ਦੀ ਬਦੋਲਤ ਨਿੱਤ ਦੀਆ ਸੁਰਖੀਆਂ ਬਟੋਰਦਾ ਹੈ.ਦੋਸਤੋ ਇਹ ਆਰਟੀਕਲ ਤੁਹਾਨੂੰ ਬਹੁਤ ਕੁੱਝ ਸਿਖਾਉਣ ਵਾਲਾ ਹੈ।
ਦੋਸਤੋ ਕਦੇ ਸੋਚਿਆ ਕਿ ਜੋ ਇਨਸਾਨ ਆਪਣੇ ਘਰ ਦੇ ਵਿੱਚ ਹੀ ਇੱਜਤ ਤੇ ਮਾਨ ਲੈਣ ਦੇ ਕਾਬਿਲ ਨਹੀਂ ਉਹ ਅਖਬਾਰਾਂ ਦੇ ਵਿੱਚ ਆਪਣੇ ਆਪ ਨੂੰ ਇੱਕ ਬਹੁਤ ਯੋਗ ਅਤੇ ਨੇਕ ਇਨਸਾਨ ਦੀ ਖ਼ਬਰਾਂ ਛਪਾਉਂਦਾ,ਯਕੀਨ ਮੰਨੋ ਮੇਰੇ ਸੰਗਰੂਰ ਵਿੱਚ ਅਜਿਹੇ ਲੋਕ ਬਹੁਤ ਹਨ ਅਤੇ ਮੇਰਾ ਹਾਸਾ ਬਹੁਤ ਨਿਕਲਦਾ ਜਦੋ ਮੈਂ ਓਹਨਾ ਦੇ ਬਾਰੇ ਪੜਦਾ ਹਾਂ ਕਿ ਆਖਿਰ ਇਹ ਹੈ ਕਿ ਤੇ ਇਹਨੂੰ ਬਣਾ ਕਿ ਦਿੱਤਾ ਗਿਆ ਹੈ.ਸਾਡੇ ਸੰਗਰੂਰ ਨਸ਼ੇ ਦਾ ਖਿਲਾਫ ਸਿਰਫ ਇੱਕ ਹੀ ਯੋਧਾ ਹੈ ਜਿਸਦੀ ਰੋਜਾਨਾ ਅਖਬਾਰ ਵਿੱਚ ਕੋਈ ਨਾ ਕੋਈ ਖ਼ਬਰ ਲੱਗੀ ਹੁੰਦੀ ਹੈ.ਕੋਈ ਅਖਬਾਰ ਉਸਨੂੰ ਮਸੀਹਾ ਕਹਿੰਦਾ,ਕੋਈ ਉਸਨੂੰ ਨਸ਼ੇ ਦੇ ਖਿਲਾਫ ਯੋਧਾ ਅਖਵਾਉਂਦਾ ਹੈ,ਪਰ ਸੱਚ ਇਹ ਰਿਹਾ ਕਿ ਓਹਨੂੰ ਇੱਕ ਸੂਪ ਦੀ ਰੇਹੜੀ ਲਾਉਣ ਵਾਲਾ ਵੀ ਨਹੀਂ ਜਰਿਆ ਸੀ ਅਤੇ ਉਸਨੂੰ ਕੁੱਝ ਲੋਕਾਂ ਦੇ ਜੋਰ ਨਾਲ ਉਸਦੀ ਰੇਹੜੀ ਨੂੰ ਉਸ ਥਾਂ ਤੋਂ ਉਖਾੜ ਦਿੱਤਾ ਸੀ,ਖੈਰ ਅੱਜ ਉਹ ਸੂਪ ਵਾਲਾ ਸੰਗਰੂਰ ਵਿੱਚ ਬਹੁਤ ਮਸ਼ਹੂਰ ਹੈ ਅਤੇ ਆਪਣੀ ਦੁਕਾਨ ਦੇ ਵਿੱਚ ਆਪਣੀ ਕਿਰਤ ਦੀ ਕਮਾਈ ਕਰ ਰਿਹਾ ਹੈ
.ਸਿਰਫ ਇਹ ਨਹੀਂ ਉਸ ਇਨਸਾਨ ਲਈ ਹਰ ਇੱਕ ਪਲ ਖ਼ਬਰ ਹੈ ਚਾਹੇ ਉਹ ਉੱਠਦਾ ਤਾ ਖ਼ਬਰ ਲਗਦੀ ਤੇ ਜਦ ਬੈਠਦਾ ਤਾ ਵੀ ਖ਼ਬਰ ਲਗਦੀ ਹੈ,ਤੌਬਾ ਅਜਿਹੀ ਪੱਤਰਕਾਰੀ ਦੀ ਵੀ ਪਰ ਅਖਬਾਰਾਂ ਵਾਲੇ ਇਹ ਸੱਚਾਈਆਂ ਨੂੰ ਨਹੀਂ ਬਲਕਿ ਮੋਟੇ ਇਸ਼ਤਿਹਾਰਾਂ ਨੂੰ ਵੇਖ ਇਨਸਾਨ ਦੀ ਅਸਲ ਸੱਚਾਈ ਨੂੰ ਖਤਮ ਕਰਦੇ ਹੋਏ ਅਖਬਾਰ ਵਿੱਚ ਝੂਠ ਦੇ ਪੂਲ ਬੰਨਦੇ ਹਨ,ਇਸੇ ਤਰਾਂ ਸਕੂਲ,ਕਾਲੇਜ ਅਤੇ ਹੋਰ ਅਦਾਰੇ ਆਪਣੇ ਆਪ ਨੂੰ ਬਹੁਤ ਵੱਧਿਆ ਅਖਵਾਉਂਦੇ ਹੋਏ ਰੋਜ ਦੀ ਕੋਈ ਇੱਕ ਖ਼ਬਰ ਅਖਬਾਰ ਦੇ ਵਿੱਚ ਲਗਵਾਉਂਦੇ ਹਨ.ਇਸ਼ਤਿਹਾਰ ਤਾ ਇੱਕ ਪਾਸੇ ਖ਼ਬਰਾਂ ਦੇ ਵਿੱਚ ਇਸ਼ਤਿਹਾਰ ਦਿੱਖਣ ਨੂੰ ਮਿਲਦੇ ਹਨ ਜਿਸ ਵਿੱਚ ਇਹ ਸਮਝ ਨਹੀਂ ਆਉਂਦੀ ਕਿ ਆਖਿਰ ਇਹ ਖ਼ਬਰ ਹੈ ਜਾ ਇਸ਼ਤਿਹਾਰ? ਲੋੜ ਹੈ ਅਜਿਹੇ ਅਖਬਾਰਾਂ ਦੇ ਸੰਪਾਦਕਾਂ ਨੂੰ ਖ਼ਬਰ ਅਤੇ ਇਸ਼ਤਿਹਾਰ ਵਿੱਚ ਫਰਕ ਕਰਨ ਦੀ ਨਹੀਂ ਤੇ ਇੱਕ ਸਮਾਂ ਆਉਣਾ ਕਿ ਬਹੁਤ ਨਾਕਾਬਿਲ ਲੋਗ ਅਖਬਾਰ ਦੀ ਮੱਦਦ ਨਾਲ ਕਾਬਲੀਅਤ ਦੀ ਪੌੜੀ ਚੜ ਜਾਣਗੇ.
ਇੱਕ ਸਲਾਹ ਦਵਾ?
ਅਖਬਾਰ ਬੰਦ ਕਰੋ ਅਜਿਹੇ ਅਤੇ ਮੇਰੇ ਆਰਟੀਕਲ ਪੜ ਲਿਆ ਕਰੋ,ਸੱਚ ਮੰਨੋ ਮੈਂ ਸੱਚ ਹੀ ਲਿੱਖਦਾ।
ਇਸ Article ਵਿੱਚ ਲੇਖਕ ਨੇ ਆਪਣੀ ਭਾਵਨਾਵਾਂ ਨੂੰ ਪ੍ਰਗਟ ਕੀਤਾ ਹੈ, ਇਹ ਲੇਖਕ ਪਰਮਿੰਦਰ ਜੋਸ਼ੀ ਦੇ ਆਪਣੇ ਵਿਚਾਰ ਹਨ।



