ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ ਦੇ ਅਵਤਾਰ ਨਗਰ ਰੋਡ ਤੇ ਖੂਨੀ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਦੁਕਾਨਦਾਰ ਅਤੇ ਵਾਸ਼ਿਗ ਸੈਂਟਰ ਦੇ ਮਾਲਿਕ ਦੇ ਵਿਚਾਲੇ ਖੂਨੀ ਝੜਪ ਹੋਈ ਜਿਸ ਕਾਰਨ ਇਸ ਝੜਪ ਦੌਰਾਨ ਦੋਹਾਂ ਧਿਰਾ ਵਿਚਾਲੇ ਤਲਵਾਰਾਂ ਵੀ ਚੱਲੀਆਂ।
ਇਸ ਝੜਪ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਵਿਵਾਦ ਪਾਣੀ ਨੂੰ ਲੈਕੇ ਹੋਇਆ ਸੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

