ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 1984 ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਆਤਮ ਸਮਰਪਣ ਕਰਨ ਤੋਂ ਬਾਅਦ ਉਸਨੂੰ ਜੇਲ ਭੇਜ ਦਿੱਤਾ ਗਿਆ ਹੈ। ਦੋਸ਼ੀ ਸੱਜਣ ਕੁਮਾਰ ਨੂੰ ਤਿਹਾੜ ਜੇਲ ਦੀ ਥਾਂ ਤੇ ਮੰਡੋਲੀ ਜੇਲ ਭੇਜਿਆ ਗਿਆ ਹੈ। ਸੂਤਰਾਂ ਤੋ ਪਤਾ ਚੱਲਿਆ ਹੈ ਕਿ ਸੱਜਣ ਕੁਮਾਰ ਜੇਲ ਵਿੱਚ ਰਹਿ ਕੇ ਸਹੀ ਢੰਗ ਨਾਲ ਖਾਣਾ ਨਹੀਂ ਖਾ ਰਹੇ ਹਨ ਤੇ ਉਹ ਜੇਲ ਵਿੱਚ ਕਾਫੀ ਬੈਚੇਨ ਨਜਰ ਆ ਰਹੇ ਹਨ।
ਸੂਤਰਾਂ ਤੋ ਇਹ ਵੀ ਪਤਾ ਚੱਲਿਆ ਹੈ ਕਿ ਸੱਜਣ ਕੁਮਾਰ ਨੂੰ ਜੇਲ ਵਿੱਚ ਵਾਰਡ ਨੰਬਰ 14 ਵਿੱਚ ਰੱਖਿਆ ਗਿਆ ਹੈ ਇਸ ਦੌਰਾਨ ਉਹ ਕਿਸੇ ਨਾਲ ਵੀ ਗੱਲ ਨਹੀਂ ਕਰ ਰਹੇ ਹਨ।
ਜਿਆਦਾਤਰ ਉਹ ਚੁੱਪ ਹੀ ਰਹਿ ਰਹੇ ਹਨ। ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਸੱਜਣ ਕੁਮਾਰ ਫਰਸ਼ ਤੇ ਸੁੱਤੇ ਸੀ ਤੇ ਇਸ ਦੌਰਾਨ ਉਹਨਾਂ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਈ ਸੀ।
ਸੂਤਰਾਂ ਤੋਂ ਵੀ ਪਤਾ ਚੱਲਿਆ ਹੈ ਕਿ ਸੱਜਣ ਕੁਮਾਰ ਨੂੰ ਕੋਈ ਵੀ ਮਿਲਣ ਨਹੀਂ ਆਇਆ ਹੈ। ਜਿਕਰਯੋਗ ਗੱਲ ਹੈ ਕਿ 1984 ਸਿੱਖ ਦਿੱਲੀ ਸਿੱਖ ਕਤਲੇਆਮ ਦੇ ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਸੀ। ਜਿਸ ਤੋਂ ਬਾਅਦ ਸੱਜਣ ਕੁਮਾਰ ਨੇ 31 ਦਸੰਬਰ ਨੂੰ ਆਪਣਾ ਆਤਮ ਸਮਪਰਣ ਕੀਤਾ ਤੇ ਫਿਰ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ।


