ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਚ ਪੰਚਾਇਤੀ ਚੋਣਾ ਤੋ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਸਵਾਲਾ ਦੇ ਘੇਰੇ ਚ ਆ ਖੜੀ ਹੈ। ਚੋਣਾ ਤੋ ਬਾਅਦ ਸੈਕੜਿਆ ਉਮੀਦਵਾਰਾ ਵਲੋਂ ਸਰਕਾਰ ਤੇ ਚੋਣਾ ਚ ਧੱਕਾਸ਼ਾਹੀ ਦੇ ਇਲਜਾਮ ਲਗਾਏ ਗਏ।
ਇਸੇ ਤਰ੍ਹਾਂ ਦਾ ਤਾਜਾ ਮਾਮਲਾ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਡੇਰਾ ਮੀਰਮਿਰਾ ਤੋ ਸਾਹਮਣੇ ਆਇਆ ਹੈ। ਜਿੱਥੇ ਪਿੰਡ ਦੇ ਹੀ ਜੇਤੂ ਕਾਂਗਰਸੀ ਸਰਪੰਚ ਤੇ ਪਿੰਡ ਦੇ ਹੀ ਇਕ ਦਲਿਤ ਪਰਿਵਾਰ ਵਲੋਂ ਜੇਤੂ ਸਰਪੰਚ ਨੂੰ ਵੋਟਾ ਨਾ ਪਾਉਣ ਕਾਰਨ ਕਾਂਗਰਸੀ ਸਰਪੰਚ ਵਲੋ ਉਨ੍ਹਾ ਦੇ ਘਰ ਤੇ ਜਾਨਲੇਵਾ ਹਮਲਾ ਕਰਵਾਉਣ ਦੇ ਇਲਜਾਮ ਲਗਾਏ ਗਏ।
ਪੀੜਤ ਪਰਿਵਾਰ ਦੇ ਅਨੁਸਾਰ ਉਨ੍ਹਾ ਦੇ ਘਰ ਵਿੱਚ ਅਚਾਨਕ 14 ਤੋਂ 15 ਲੋਕਾਂ ਵਲੋਂ ਹਮਲਾ ਕੀਤਾ ਗਿਆ। ਜਿਸ ਕਾਰਨ ਇਸ ਹਮਲੇ ਦੇ ਕਾਰਨ ਚ ਪਰਿਵਾਰ ਦੇ ਕਈ ਮੈਂਬਰ ਗੰਭੀਰ ਜਖਮੀ ਹੋ ਗਏ।
ਉਧਰ ਦੂਜੇ ਪਾਸੇ ਪਿੰਡ ਦੇ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਵਲੋ ਇਸ ਘਟਨਾ ਦੀ ਸਖਤ ਸ਼ਬਦਾ ਚ ਨਿਖੇਧੀ ਕਰਦਿਆ ਕਿਹਾ ਕਿ ਪੁਲਿਸ ਵਲੋ ਵੀ ਹਮਲਾਵਾਰਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।


