ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿੱਚ ਕੱਲ ਹੋਇਆ ਪੰਚਾਂ ਅਤੇ ਸਰਪੰਚਾਂ ਨੂੰ ਲੈਕੇ ਚੋਣਾਂ ਹੋਇਆ ਜੋ ਕਿ ਕਾਫੀ ਹੰਗਾਮੇਦਾਰ ਹੋਇਆ। ਦੱਸ ਦਈਏ ਕਿ ਪੰਚਾਇਤੀ ਚੋਣਾਂ ਦੌਰਾਨ ਕਈ ਥਾਵਾਂ ਤੇ ਝੜਪਾਂ ਹੋਇਆ। ਕਈ ਥਾਵਾਂ ਤੇ ਇਹਨਾਂ ਝੜਪਾਂ ਨੇ ਆਪਣਾ ਹਿੰਸਕ ਰੂਪ ਵੀ ਲੈ ਲਿਆ ਸੀ।

ਫਿਰੋਜਪੁਰ ਵਿੱਚ ਹਿੰਸਕ ਝੱੜਪ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਵੀ ਗਈ ਸੀ। ਇਹਨਾਂ ਹੀ ਉੱਥੇ ਸ਼ਰਾਰਤੀ ਅਨਸਰਾਂ ਨੇ ਬੈਲੇਟ ਬਾਕਸ ਨੂੰ ਅੱਗ ਵੀ ਲੱਗਾ ਦਿੱਤੀ ਸੀ। ਇਸ ਝੱੜਪ ਵਿੱਚ ਕਈ ਲੋਕ ਜਖਮੀ ਵੀ ਹੋ ਗਏ ਸੀ। ਦੱਸ ਦਈਏ ਕਿ ਪੰਚਾਂ ਸਰਪੰਚਾਂ ਦੀ ਚੋਣ ਲਈ ਪਏ ਵੋਟਾਂ ਦੌਰਾਨ ਬੂਥ ਕੈਪਚਰਿੰਗ ਵੀ ਕੀਤੀ ਗਈ।
ਰੋਸ ਵਿੱਚ ਆਏ ਲੋਕਾਂ ਨੇ ਸਰਕਾਰ ਦੇ ਧੱਕੇਸ਼ਾਹੀ ਦੇ ਵੀ ਆਰੋਪ ਲਗਾਏ। ਫਿਰੋਜਪੁਰ ਤੋਂ ਬਾਅਦ ਗੱਲ ਕਰੀਏ ਜਲਾਲਾਬਾਦ ਦੀ ਤਾਂ ਉੱਥੇ ਸ਼ਰਾਰਤੀ ਅਨਸਰਾਂ ਵੱਲੋਂ ਬੈਲੇਟ ਬਾਕਸ ਉੱਤੇ ਤੇਜਾਬ ਸੁੱਟ ਕੇ ਉਸਨੂੰ ਸਾੜਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਕਈ ਥਾਵਾਂ ਤੇ ਅਕਾਲੀ ਅਤੇ ਕਾਂਗਰਸ ਵਰਕਰ ਆਪਸ ਵਿੱਚ ਵੀ ਲੜ ਪਏ ਸੀ
ਜਿਸ ਕਾਰਨ ਕਈ ਵਰਕਰ ਇਸ ਦੌਰਾਨ ਗੰਭੀਰ ਜਖਮੀ ਵੀ ਹੋਏ। ਜਿਕਰਯੋਗ ਗੱਲ ਹੈ ਕਿ ਚੋਣਾਂ ਦੌਰਾਨ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਸਰਕਾਰ ਅਤੇ ਪੰਜਾਬ ਪੁਲਿਸ ਦੀ ਢੀਲੀ ਕਾਰਵਾਈ ਦੇ ਕਾਰਨ ਹੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹਨ।
ਪੁਲਿਸ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਉਹਨਾਂ ਨੇ ਪੰਚਾਇਤੀ ਚੋਣਾਂ ਨੂੰ ਲੈਕੇ ਸਾਰੇ ਪੁਖਤਾ ਇੰਤਜਾਮ ਕਰ ਲਏ ਹਨ। ਇਸਦੇ ਬਾਵਜੁਦ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਜੋ ਕਾਫੀ ਸ਼ਰਮਨਾਕ ਹਨ।














