ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰੋਪੜ ਜਿਲ੍ਹੇ ਦੇ ਪਿੰਡ ਹਬਜ਼ਾਵਾਦ ਵਿੱਚ ਦੋ ਗੁੱਟਾ ਵਿਚਾਲੇ ਝੱੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਕਾਂਗਰਸ ਅਤੇ ਅਕਾਲੀ ਵਰਕਰਾਂ ਵਿਚਾਲੇ ਭਿਆਨਕ ਝੱੜਪ ਹੋ ਗਈ। ਇਹ ਝੱੜਪ ਇਹਨੀ ਵੱਧ ਗਈ ਕਿ ਇਹਨਾਂ ਵਰਕਰਾਂ ਵਿਚਾਲੇ ਕੁੱਟਮਾਰ ਵੀ ਸ਼ੁਰੂ ਹੋ ਗਈ।
ਦੱਸਣਯੋਗ ਗੱਲ ਹੈ ਕਿ ਪਿੰਡਾ ਦੇ ਪੰਚਾਂ ਅਤੇ ਸਰਪੰਚਾਂ ਦੇ ਲਈ ਵੋਟਾਂ ਪੈ ਰਹੀਆਂ ਹਨ ਪਰ ਇਸ ਦੌਰਾਨ ਕਈ ਥਾਵਾਂ ਤੋਂ ਝੱੜਪ ਦੇ ਮਾਮਲੇ ਸਾਹਮਣੇ ਆਏ ਹਨ।


