ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਵਿੱਚ ਯੂਥ ਅਕਾਲੀ ਦਲ ਵੱਲੋਂ ਕੀਤਾ ਗਿਆ ਰਾਜੀਵ ਗਾਂਧੀ ਦੇ ਪੁਤਲੇ ਨੂੰ ਕਾਲਾ ਕਰਨ ਦਾ ਮਾਮਲਾ ਹਾਲੇ ਪੰਜਾਬ ਵਿੱਚ ਥੰਮਿਆ ਨਹੀਂ ਸੀ ਕਿ ਦਿੱਲੀ ਵਿੱਚ ਵੀ ਇਸ ਮਾਮਲੇ ਦੀ ਚਿੰਗਾਰੀ ਪਹੁੰਚ ਗਈ ਹੈ।
ਦੱਸ ਦਈਏ ਕਿ ਦਿੱਲੀ ਵਿੱਚ 1984 ਸਿੱਖ ਕਤਲੇਆਮ ਨੂੰ ਲੈਕੇ ਲੋਕਾਂ ਨੇ ਇਸਦਾ ਵਿਰੋਧ ਜਤਾਇਆ।
ਉਹਨਾਂ ਨੇ ਇਸ ਦੌਰਾਨ ਰਾਜੀਵ ਚੌਕ ਦੇ ਬੋਰਡ ਨੂੰ ਕਾਲਿਖ ਲਗਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਿਸ ਲੈਣ ਨੂੰ ਲੈਕੇ ਇਹ ਵਿਰੋਧ ਕੀਤਾ ਜਾ ਰਿਹਾ ਹੈ।


