ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਗੁਰਦੇ ਵਿੱਚ ਪੱਥਰੀ ਦੀ ਸੱਮਸਿਆ ਹੋਣ ਕਾਰਨ ਉਹਨਾਂ ਨੂੰ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਕੈਪਟਵ ਅਮਰਿੰਦਰ ਸਿੰਘ ਦਾ ਗੁਰਦੇ ਦੀ ਪੱਥਰੀ ਦਾ ਸਫਲ ਆਪ੍ਰੇਸ਼ਨ ਹੋ ਗਿਆ ਹੈ।
The procedure for removal of a stone from my kidney was performed successfully this morning. I’m back in my hospital room and should be resuming my officials duties in a day or so. Overwhelmed and thankful to all for their wishes.
— Capt.Amarinder Singh (@capt_amarinder) December 17, 2018
ਸੂਤਰਾਂ ਤੋ ਦੱਸਿਾ ਜਾ ਰਿਹਾ ਹੈ ਕਿ ਸਫਲ ਆਪ੍ਰੇਸ਼ਨ ਤੋਂ ਬਾਅਦ ਕੈਪਟਨ ਨੂੰ ਜੱਲਦ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਉੱਥੇ ਹੀ ਡਾਕਟਰਾਂ ਨੇ ਇਹ ਵੀ ਦੱਸਿਆ ਕਿ ਗੁਰਦੇ ਦੀ ਪੱਥਰੀ ਦੇ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ ਸੀ ਜਿਸ ਕਾਰਨ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਨਾਲ ਹੀ ਡਾਕਟਰਾਂ ਨੇ ਇਹ ਵੀ ਦੱਸਿਆ ਕਿ ਕਰੀਬ 40 ਮਿੰਟ ਲੰਬੇ ਆਪ੍ਰੇਸ਼ਨ ਤੋਂ ਬਾਅਦ ਕੈਪਟਨ ਦੇ ਗੁਰਦੇ ਤੋਂ ਪੱਥਰੀ ਨੂੰ ਕੱਢ ਦਿੱਤਾ ਗਿਆ ਹੈ। ਦੱਸਣਯੋਗ ਗੱਲ ਹੈ ਕਿ ਕੈਪਟਨ ਨੂੰ ਇਸ ਤੋਂ ਪਹਿਲਾ ਵਾਇਰਲ ਬੁਖਾਰ ਦੀ ਸੱਮਸਿਆ ਹੋਣ ਦੇ ਕਾਰਨ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ ਸੀ।

