ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ਵਿੱਚ ਹੋਏ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਰੁਝਾਨਾਂ ਦਾ ਕਹਿਣਾ ਹੈ ਕਿ ਇਹਨਾਂ ਚੋਣਾਂ ਦੇ ਨਤੀਜਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਬੀਜੇਪੀ ਸਰਕਾਰ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਰਾਜਸਥਾਨ ਵਿੱਚ 199 ਸੀਟਾਂ ਤੇ, ਮੱਧਪ੍ਰਦੇਸ਼ ਵਿੱਚ 230 ਸੀਟਾਂ ਤੇ, ਛੱਤੀਸਗੜ ਵਿੱਚ 90 ਸੀਟਾਂ ਤੇ, ਤੇਲੰਗਨਾ ਵਿੱਚ 119 ਸੀਟਾਂ ਤੇ ਅਤੇ ਮਿਜ਼ੋਰਾਮ ਵਿੱਚ ਕਰੀਬ 40 ਸੀਟਾਂ ਦੇ ਰੁਝਾਣ ਸਾਹਮਣੇ ਆਏ ਹਨ।
ਇਹਨਾਂ ਚੋਣਾਂ ਦੇ ਰੁਝਾਨਾਂ ਦੇ ਸਾਹਮਣੇ ਆਉਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਾਂਗਰਸ ਪਾਰਟੀ ਇਸ ਵਾਰ ਕਾਫੀ ਵਧਿਆ ਪ੍ਰਦਰਸ਼ਨ ਕਰ ਰਹੀ ਹੈ। ਜਿਸ ਕਾਰਨ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੁਝਾਨਾਂ ਦੇ ਸਾਹਮਣੇ ਆਉਣ ਤੇ ਬਾਅਦ ਪੰਜਾਂ ਸੁਬਿਆ ਛੱਤੀਸਗੜ, ਮੱਧਪ੍ਰਦੇਸ਼ , ਰਾਜਸਥਾਨ, ਮਿਜ਼ੋਰਮ, ਅਤੇ ਤੇਲੰਗਾਨਾ ਵਿੱਚ ਕਾਂਗਰਸ ਅਤੇ ਬੀਜੇਪੀ ਦਾ ਪ੍ਰਦਰਸ਼ਨ ਕੁਝ ਇਸ ਤਰ੍ਹਾਂ ਦਾ ਹੈ।
ਕਾਂਗਰਸ
| ਛੱਤੀਸਗੜ | ਮੱਧਪ੍ਰਦੇਸ਼ | ਰਾਜਸਥਾਨ | ਮਿਜ਼ੋਰਮ | ਤੇਲੰਗਾਨਾ |
| 60 | 111 | 99 | 06 | 21 |
ਬੀਜੇਪੀ
| ਛੱਤੀਸਗੜ | ਮੱਧਪ੍ਰਦੇਸ਼ | ਰਾਜਸਥਾਨ | ਮਿਜ਼ੋਰਮ | ਤੇਲੰਗਾਨਾ |
| 24 | 108 | 77 | 01 | 03 |

