ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਕਾਫੀ ਵਧਿਆ ਪ੍ਰਦਰਸ਼ਨ ਕਰ ਰਹੀ ਹੈ। ਇਸ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਿਆਨ ਦਿੰਦੇ ਹੋਏ ਬੀਜੇਪੀ ਪਾਰਟੀ ਤੇ ਤੰਜ ਕੱਸਿਆ ਹੈ। ਉਹਨਾਂ ਨੇ ਬੀਜੇਪੀ ਪਾਰਟੀ ਤੇ ਤੰਜ ਕੱਸਦੇ ਹੋਏ ਉਹਨਾਂ ਨੂੰ ਨਵਾਂ ਨਾਂਅ ਦਿੱਤਾ ਹੈ। ਸਿੱਧੂ ਨੇ ਬੀਜੇਪੀ ਪਾਰਟੀ ਨੂੰ ਜੀਟੀਯੂ ਕਿਹਾ ਕਿ ਜਿਸਦਾ ਮਤਲਬ ਦੱਸਦੇ ਹੋਏ ਕਿਹਾ ਕਿ ਗਿਰੇ ਤੋਂ ਭੀ ਟਾਂਗ ਊਪਰ।
https://www.facebook.com/LivingIndiaNewschannel/videos/1796460437130853/
ਉੱਥੇ ਹੀ ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਤਾਰੀਫ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਹਰ ਕਿਸੀ ਨੂੰ ਆਪਣੇ ਨਾਲ ਲੈਕੇ ਚੱਲਦੇ ਹਨ ਤੇ ਨਾਲ ਹੀ ਉਹ ਇਨਸਾਨੀਅਤ ਦੀ ਮੂਰਤ ਵੀ ਹਨ। ਨਾਲ ਹੀ ਉਹਨਾਂ ਨੇ ਬੀੇਜੇਪੀ ਸਰਕਾਰ ਨੂੰ ਤੰਜ ਕੱਸਦੇ ਹੋਏ ਕਿਹਾ ਕਿ ਬੁਰੇ ਦਿਨ ਜਾਣ ਵਾਲੇ ਨੇ ਤੇ ਰਾਹੁਲ ਗਾਂਧੀ ਆਉਣ ਵਾਲੇ ਨੇ ਤੇ ਰਾਹੁਲ ਗਾਂਧੀ ਲਾਲ ਕਿਲੇ ਤੇ ਝੰਡਾ ਫਹਿਰਾਉਣ ਵਾਲੇ ਨੇ। ਦੱਸਣਯੋਗ ਗੱਲ ਹੈ ਕਿ ਕਾਂਗਰਸ ਪਾਰਟੀ ਇਹਨਾਂ ਚੋਣਾਂ ਵਿੱਚ ਕਾਫੀ ਵਧਿਆ ਪ੍ਰਦਰਸ਼ਨ ਕਰ ਰਹੇ ਹਨ। ਜਿਸ ਕਾਰਨ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
