ਸਉਦੀ ਅਰਬ ਵਿੱਚ ਫਸੇ 14 ਭਾਰਤੀ ਨੌਜਵਾਨਾਂ ਵਿੱਚੋਂ ਇਕ ਨੌਜਵਾਨ ਵਤਨ ਆਇਆ ਵਾਪਿਸ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 14 ਭਾਰਤੀ ਨੌਜਵਾਨ ਸਉਦੀ ਅਰਬ ਵਿੱਚ ਫਸੇ ਹੋਏ ਹਨ। ਜਿਹਨਾਂ ਨੇ ਵੀਡੀਓ ਰਾਹੀ ਭਾਰਤ ਸਰਕਾਰ ਨੂੰ ਵਤਨ ਵਾਪਸੀ ਦੀ ਗੁਹਾਰ ਲਗਾਈ। ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 14 ਭਾਰਤੀ ਨੌਜਵਾਨ ਸਉਦੀ ਅਰਬ ਵਿੱਚ ਫਸੇ ਹੋਏ ਹਨ। ਜਿਹਨਾਂ ਨੇ ਵੀਡੀਓ ਰਾਹੀ ਭਾਰਤ ਸਰਕਾਰ ਨੂੰ ਵਤਨ ਵਾਪਸੀ ਦੀ ਗੁਹਾਰ ਲਗਾਈ। ਇਸ ਤੋਂ ਬਾਅਦ ਲਿਵਿੰਗ ਇੰਡੀਆ ਨਿਊਜ਼ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਨੂੰ ਸਰਕਾਰ ਤੱਕ ਪਹੁੰਚਾਇਆ।

youth

ਜਿਸ ਤੋਂ ਬਾਅਦ ਨੂਰਪੁਰ ਬੇਦੀ ਦੇ ਪਿੰਡ ਮਵਾ ਦਾ ਰਹਿਣ ਵਾਲਾ ਨੌਜਵਾਨ ਓਂਕਾਰ ਸਿੰਘ ਆਪਣੇ ਵਤਨ ਵਾਪਿਸ ਪਰਤ ਆਇਆ ਹੈ।

https://www.facebook.com/LivingIndiaNewschannel/videos/1996717980626420

ਦੱਸਿਆ ਜਾ ਰਿਹਾ ਹੈ ਕਿ ਸਉਦੀ ਅਰਬ ਦੇ ਭਾਰਤੀ ਦੂਤਾਵਾਸ ਨੇ ਪਾਸਪੋਰਟ ਬਣਵਾ ਕੇ ਉਸਨੂੰ ਭਾਰਤ ਵਾਪਸ ਭੇਜਿਆ ਹੈ। ਦੱਸਣਯੋਗ ਗੱਲ ਹੈ ਕਿ ਫਰਜੀ ਏਜੰਟ ਨੇ ਕਰੀਬ 14 ਨੌਜਵਾਨਾਂ ਨੂੰ ਸਉਦੀ ਅਰਬ ਵਿੱਚ ਛੱਡ ਦਿੱਤਾ ਸੀ। ਇਹਨਾਂ ਨੌਜਵਾਨਾਂ ਵਿੱਚ 2 ਨੌਜਵਾਨ ਪੰਜਾਬ ਦੇ ਅਤੇ ਬਾਕੀ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਹਨ।

Leave a Reply

Your email address will not be published. Required fields are marked *