ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਤੋਂ ਵਾਪਸ ਭਾਰਤ ਆ ਗਏ ਹਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ 71 ਸਾਲਾ ਦਾ ਇੰਤਜਾਰ ਹੁਣ ਜਾਕੇ ਹਕੀਕਤ ਵਿੱਚ ਬਦਲਿਆ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਬਾਬੇ ਨਾਨਕ ਨਾਲ ਚੰਗੀ ਸ਼ੁਰੂਆਤ ਹੋਈ ਹੈ।
ਦੱਸਣਯੋਗ ਗੱਲ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਦੌਰਾ ਇਕ ਵਾਰ ਫਿਰ ਤੋਂ ਵਿਵਾਦਾਂ ਨਾਲ ਘਿਰ ਗਿਆ ਹੈ। ਅੱਤਵਾਦ ਹਾਫਿਜ਼ ਸਇਦ ਦੇ ਕਰੀਬੀ ਖਾਲਿਸਤਾਨੀ ਗੋਪਾਲ ਚਾਵਲਾ ਨਾਲ ਉਹਨਾਂ ਦੀਆ ਤਸਵੀਰਾਂ ਵਾਇਰਲ ਹੋ ਰਹੀਆ ਹਨ ਜਿਸ ਕਾਰਨ ਉਹ ਮੁੜ ਤੋਂ ਵਿਵਾਦਾਂ ਵਿੱਚ ਫਸ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਕੀ ਨਵਜੋਤ ਸਿੰਘ ਸਿੱਧੂ ਦਾ ਇਸ ਵਿਵਾਦ ਤੇ ਕੀ ਬਿਆਨ ਹੋਵੇਗਾ।

