ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸੋਸ਼ਲ ਮੀਡਿਆ ਤੇ ਇਕ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਈ ਲੋਕ ਮਿਲਕੇ ਇਕ ਸਿੱਖ ਵਿਅਕਤੀ ਦੇ ਨਾਲ ਕੁੱਟਮਾਰ ਕਰ ਰਹੇ ਹਨ। ਜਿਸ ਕਾਰਨ ਸਿੱਖ ਵਿਅਕਤੀ ਕਾਫੀ ਜਖਮੀ ਹੋ ਗਿਆ ਹੈ। ਮਾਮਲਾ ਲੁਧਿਆਣਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਛਠ ਪੂਜਾ ਦੌਰਾਨ ਸਿੱਖ ਵਿਅਕਤੀ ਨੇ ਸਪੀਕਰ ਦੀ ਆਵਾਜ ਘੱਟ ਕਰਨ ਲਈ ਕਿਹਾ ਸੀ।
ਇਸ ਤੋਂ ਬਾਅਦ ਪਰਵਾਸੀ ਲੋਕਾਂ ਨੇ ਸਿੱਖ ਵਿਅਕਤੀ ਦੀ ਗੱਲ ਨੂੰ ਨਾ ਮੰਨਦੇ ਹੋਏ ਉਸਦੇ ਘਰ ਵਿੱਚ ਵੜ੍ਹਕੇ ਕੁੱਟਮਾਰ ਕੀਤੀ। ਜਿਸ ਦਾ ਵੀਡਿਓ ਸੋਸਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ।
ਪਰ ਇਹ ਲੜਾਈ ਦੋ ਧਿਰਾ ਦੀ ਆਪਸ ਦੀ ਲੜਾਈ ਸੀ ਜਿਸ ਨੂੰ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਿੱਖ ਵਿਅਕਤੀ ਦਾ ਸਾਥ ਕਈ ਸਿੱਖ ਜਥੇਬੰਦਿਆ ਦੇ ਰਹੀਆਂ ਹਨ। ਉਹਨਾਂ ਨੇ ਸਿੱਖ ਵਿਅਕਤੀ ਲਈ ਇਨਸਾਫ ਦੀ ਮੰਗ ਕੀਤੀ ਹੈ।


