ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਨਾਭਾ ਵਿਖੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿੱਖੇ ਇਕ ਨੌਜਵਾਨ ਨੂੰ ਪਰਮਾਤਮਾ ਦਾ ਨਾਂ ਲੈਣਾ ਉਸ ਸਮੇਂ ਭਾਰੀ ਪੈ ਗਿਆ ਜਦੋ ਰੱਬ ਦਾ ਨਾਂ ਲੈਣ ਤੇ ਉਸ ਨਾਲ ਕੁੱਟਮਾਰ ਕੀਤੀ ਗਈ। ਦੱਸ ਦਈਏ ਕਿ ਇਕ ਭੇਲੇ ਭਾਲੇ ਜਾਂ ਸਪੈਸ਼ਲ ਨੌਜਵਾਨ ਦੀ ਗੁਰਦੁਆਰੇ ਦੇ ਪਾਠੀ ਨੇ ਉਸ ਵੇਲੇ ਕੁੱਟਮਾਰ ਕੀਤੀ ਜਦੋ ਉਸਨੇ ਭੋਗ ਦੇ ਸਮਾਗਮ ਦੇ ਦੌਰਾਨ ਨੌਜਵਾਨ ਨੇ ‘ਬੋਲੇ ਸੋਨਿਹਾਲ’ ਦਾ ਜੈਕਾਰਾ ਲਗਾ ਦਿੱਤਾ।
ਜਿਸਨੂੰ ਅਜਿਹਾ ਕਰਨਾ ਕਾਫੀ ਮਹਿੰਗਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਜੈਕਾਰਾ ਲਗਾਉਣ ਦੇ ਕਾਰਨ ਪਾਠੀ ਨੇ ਨੌਜਵਾਨ ਦੀ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਕੁੱਟਮਾਰ ਕਰ ਦਿੱਤੀ ਜਿਸ ਕਾਰਨ ਉਹ ਬੂਰੀ ਤਰ੍ਹਾਂ ਜਖਮੀ ਹੋ ਗਿਆ। ਨਾਲ ਹੀ ਨੌਜਵਾਨ ਨੂੰ ਇਸ ਘਟਨਾ ਦੇ ਬਾਰੇ ਕਿਸੇ ਨੂੰ ਨਾ ਦੱਸਣ ਬਾਰੇ ਵੀ ਧਮਕਾਇਆ।
ਇਸ ਮਾਮਲੇ ਤੋਂ ਬਾਅਦ ਵੀ ਨੌਜਵਾਨ ਗੁਰਦੁਆਰੇ ਵਿੱਚ ਸੇਵਾ ਕਰਦਾ ਰਿਹਾ ਪਰ ਜਦੋ ਰਾਤ ਨੂੰਉਸਦੇ ਸਰੀਰ ਤੇ ਇਕ ਵਿਅਕਤੀ ਨੇ ਜਖਮਾਂ ਦੇ ਨਿਸ਼ਾਨ ਦੇਖੇ ਤਾਂ ਉਸਨੂੰ ਤੁਰੰਤ ਹੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸਣਯੋਗ ਗੱਲ ਹੈ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

