ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਵਿਦੇਸ਼ਾਂ ਦੀ ਧਰਤੀ ਤੇ ਗੈਂਗਵਾਰ ਕੀਤੇ ਜਾਣ ਦੀ ਕਈ ਘਟਨਾਵਾਂ ਸਾਹਮਣੇ ਆਏ ਹਨ ਅਤੇ ਇਸ ਗੈਂਗਵਾਰ ਵਿੱਚ ਕਈ ਵਾਰ ਪੰਜਾਬੀ ਨੌਜਵਾਨਾਂ ਦੀ ਵੀ ਜਾਨ ਚਲੀ ਗਈ ਹੈ। ਇਸੇ ਤਰ੍ਰਾਂ ਦਾ ਇਕ ਹੋਰ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਸਰੀ ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਨੇ ਇਕ ਪੰਜਾਬੀ ਨੌਜਵਾਨ ਨੂੰ ਗੋਲੀ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ।
ਮ੍ਰਿਤਕ ਨੌਜਵਾਨ ਦੀ ਪਛਾਣ 19 ਸਾਲਾ ਦੇ ਵਰਿੰਦਰਪਾਲ ਗਿੱਲ ਦੇ ਨਾਂ ਤੋਂ ਹੋਈ ਹੈ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਦੇ ਹੋਏ ਇਕ ਵਿਅਕਤੀ ਨੂੰ ਹਿਰਾਸਤ ਚ ਲਿਆ ਹੈ। ਜਿਸ ਤੋਂ ਪੁਲਿਸ ਪੁੱਛਗਿਛ ਕਰ ਰਹੀ ਹੈ। ਨਾਲ ਹੀ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਵਰਿੰਦਰਪਾਲ ਕਿਸੇ ਝਗੜੇ ‘ਚ ਸ਼ਾਮਲ ਸੀ ਜਿਸ ਕਾਰਣ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਉੱਥੇ ਦੂਜੇ ਪਾਸੇ ਜੇਕਰ ਵਰਿੰਦਰਪਾਲ ਦੀ ਗੱਲ ਕਰੀਏ ਤਾਂ ਦੱਸ ਦਇਏ ਕਿ ਪੁਲਿਸ ਨੇ ਲੋਕਾਂ ਨੂੰ ਇਸ ਨੌਜਵਾਨ ਨੂੰ ਲੈਕੇ ਸੁਚੇਤ ਕੀਤਾ ਸੀ ਪਰ ਹੁਣ ਇਸ ਵਾਰਦਾਤ ਤੋਂ ਬਾਅਦ ਪੁਲਿਸ ਉੱਤੇ ਸਵਾਲ ਵੀ ਖੜੇ ਵੀ ਹੋ ਜਾਂਦੇ ਹਨ ਕਿ ਜਿਸ ਨੌਜਵਾਨ ਤੋਂ ਪੁਲਿਸ ਨੇ ਗੰਭੀਰ ਦੱਸਿਆ ਸੀ ਉਹ ਹੀ ਨੌਜਵਾਨ ਖਤਰੇ ਵਿੱਚ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


