ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਬ ਖਾਣ ਦਾ ਕੌਣ ਸ਼ੋਕੀਨ ਨਹੀਂ ਹੁੰਦਾ। ਜਿਸ ਕਾਰਣ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬੱਚਿਆ ਤੋਂ ਲੈ ਕੇ ਹਰ ਇਕ ਵੱਢੇ ਬੰਦੇ ਨੂੰ ਅੰਬ ਪਸੰਦ ਆਉਂਦੇ ਹਨ। ਅੰਬ ਦਾ ਸੀਜਨ ਗਰਮੀ ਦਾ ਹੁੰਦਾ ਹੈ ਪਰ ਪੰਜਾਬ ਹਾਲੇ ਵੀ ਅੰਬ ਦੀ ਮਿਠਾਸ ਚ ਡੁੱਬਿਆ ਹੋਇਆ ਹੈ।
ਸੋਚਣ ਵਾਲੀ ਗੱਲ ਇਹ ਹੈ ਕਿ ਅੰਬ ਦਾ ਸੀਜਨ ਖਤਮ ਹੋ ਚੁਕਿਆ ਹੈ ਇਸਦੇ ਬਾਅਦ ਵੀ ਪੰਜਾਬ ਦੇ ਲੋਕ ਅੰਬ ਦੇ ਰਸ ਵਿੱਚ ਡੁੱਬੇ ਹੋਏ ਹਨ। ਦੱਸ ਦਇਏ ਕਿ ਪੰਜਾਬ ਪਾਕਿਸਤਾਨ ਤੋਂ ਆ ਰਹੇ ਅੰਬਾਂ ਦਾ ਮਜਾ ਲੈ ਰਿਹਾ ਹੈ। ਪੰਜਾਬ ਦੇ ਬਜਾਰਾਂ ਚ ਪਾਕਿਸਤਾਨ ਤੋਂ ਆ ਰਹੇ ਅੰਬ ਨਾਲ ਭਰੀਆ ਹੋਇਆ ਹੈ। ਜਿਸ ਕਾਰਣ ਪੰਜਾਬ ਦੇ ਲੋਕ ਇਨ੍ਹਾਂ ਅੰਬਾਂ ਦਾ ਮਜਾ ਦਿਵਾਲੀ ਤੱਕ ਲੈ ਸਕਦੇ ਹਨ। ਦੂਜੇ ਪਾਸੇ ਜੇਕਰ ਗੱਲ ਕਰਿਏ ਕਿ ਪਾਕਿਸਤਾਨ ਤੋਂ ਅੰਬ ਕਿਸ ਤਰ੍ਹਾਂ ਆ ਰਹੇ ਹਨ ਤਾਂ ਤੁਹਾਨੂੰ ਦੱਸ ਦਇਏ ਕਿ ਪਾਕਿਸਤਾਨ ਤੋਂ ਰੋਜਾਨਾ ਇਕ ਟਰੱਕ ਸਿੱਧਾ ਅੰਮ੍ਰਿਤਸਰ ਤੋਂ ਚੰਡੀਗੜ੍ਹ ਸਪਲਾਈ ਹੋ ਰਿਹਾ ਹੈ।
ਪਾਕਿਸਤਾਨ ਤੋਂ ਆ ਰਹੇ ਇਹਨਾਂ ਅੰਬਾਂ ਦਾ ਸੁਆਦ ਬਹੁਤ ਹੀ ਮਿੱਠਾ ਤੇ ਨਾਲ ਹੀ ਇਹਨਾਂ ਅੰਬਾਂ ਦਾ ਸਾਈਜ਼ ਵੀ ਬਹੁਤ ਬੜਾ ਹੈ। ਇਸਦੇ ਨਾਲ ਹੀ ਪੰਜਾਬ ਦੇ ਨਾਲ ਨਾਲ ਹਿਮਾਚਲ, ਸ਼ਿਮਲਾ ਅਤੇ ਸੋਲਨ ਵੀ ਪਾਕਿਸਤਾਨੀ ਅੰਬਾ ਦਾ ਮਜਾ ਲੈ ਰਹੇ ਹਨ। ਦੱਸਣਯੋਗ ਗੱਲ ਇਹ ਵੀ ਹੈ ਕਿ ਪਾਕਿਸਤਾਨ ‘ਚ ਭਾਰਤ ਦੇ ਅੰਬਾਂ ਨਾਲੋਂ ਘੱਟ ਕਿਸਮਾਂ ਹਨ। ਇਸਦੇ ਬਾਵਜੂਦ ਵੀ ਪਾਕਿਸਤਾਨ ਭਾਰਤ ਨਾਲੋਂ ਜਿਆਦਾ ਅੰਬਾਂ ਦੀ ਪੈਦਾਵਾਰ ਕਰਦਾ ਹੈ।


