ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਸੁਪਣਾ ਕਰੇਗੀ ਪੰਜਾਬ ਸਰਕਾਰ ਪੂਰਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਦੇ ਨੌਜਵਾਨਾਂ ਨੇ ਅਪਣੀ ਜਿੰਦਗੀ ਵਿੱਚ ਜੇਕਰ ਕੋਈ ਸੁਪਣਾ ਦੇਖਿਆ ਹੈ ਤਾਂ ਉਹ ਹੈ ਵਿਦੇਸ਼ ਜਾਣ ਦਾ ਸੁਪਣਾ। ਪੰਜਾਬ ਦੇ ਨੌਜਵਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਦੇ ਨੌਜਵਾਨਾਂ ਨੇ ਅਪਣੀ ਜਿੰਦਗੀ ਵਿੱਚ ਜੇਕਰ ਕੋਈ ਸੁਪਣਾ ਦੇਖਿਆ ਹੈ ਤਾਂ ਉਹ ਹੈ ਵਿਦੇਸ਼ ਜਾਣ ਦਾ ਸੁਪਣਾ। ਪੰਜਾਬ ਦੇ ਨੌਜਵਾਨ ਅਪਣੀ ਜਿੰਦਗੀ ‘ਚ ਕੁਝ ਕਰਨ ਲਈ ਅਤੇ ਪੈਸੇ ਕਮਾਉਣ ਲਈ ਵਿਦੇਸ਼ ਚਲੇ ਜਾਂਦੇ ਹਨ। ਪਰ ਨੌਜਵਾਨਾਂ ਦਾ ਵਿਦੇਸ਼ ਜਾਣ ਦੀ ਚਾਹਤ ਉਹਨਾਂ ਨੂੰ ਕਈ ਵਾਰ ਭਾਰੀ ਮੁਸਿਬਤਾਂ ਚ ਵੀ ਫਸਾ ਦਿੰਦੇ ਹਨ। ਇਸ ਤਰ੍ਰਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜਿਸ ਚ ਨੌਜਵਾਨ ਵਿਦੇਸ਼ ਜਾਣ ਦੀ ਚਾਹਤ ਚ ਫਸ ਜਾਂਦੇ ਹਨ ਤੇ ਵਤਨ ਵਾਪਿਸ ਆਉਣ ਦੀ ਗੁਹਾਰ ਲਗਾਉਂਦੇ ਹਨ।

ielts

ਪੰਜਾਬ ਦੇ ਨੌਜਵਾਨਾਂ ਦੀ ਚਾਹਤ ਦਾ ਫਾਇਦਾ ਥਾਂ ਥਾਂ ਤੇ ਖੁੱਲੇ ਹੋਏ ਆਈਲੈਟਸ ਸੈਂਟਰ ਤੇ ਫਰਜੀ ਏਜੇੰਟਾ ਉਠਾਉਂਦੇ ਹਨ । ਪਰ ਹੁਣ ਪੰਜਾਬ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਹੀ ਵੱਡਾ ਤੋਹਫਾ  ਦੇਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਤੋ ਪਤਾ ਚਲਿਆ ਹੈ ਕਿ ਪੰਜਾਬ ਸਰਕਾਰ  ਇਨਟ੍ਰੈਕਟਿਵ ਇੰਗਲਿਸ਼ ਲੈਂਗੂਏਜ਼ ਟ੍ਰੇਨਿੰਗ ਫਾਰ ਸਟੂਡੈਂਟਸ ਨੂੰ ਪੰਜਾਬ ਦੇ ਨੌਜਵਾਨਾਂ ਲਈ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ।

ielts

ਪੰਜਾਬ ਸਰਕਾਰ ਸਿੱਖਿਆ ਵਿਭਾਗ  ਰਾਹੀ ਆਈਲੈਟਸ ਦੀ ਤਰਜ ਤੇ ਇਸਨੂੰ ਸੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਰਾਹੀ ਨੌਜਵਾਨਾਂ ਦੀ ਸਫਲਤਾ ਦੀਆਂ ਸੰਭਾਵਨਾਵਾਂ ਵੱਧ ਜਾਣ ਗਿਆ। ਦੂਜੇ ਪਾਸੇ ਜੇਕਰ ਗੱਲ ਕਰਿਏ ਇਸ ਯੋਜਨਾ ਦੀ ਤਾਂ ਇਰ ਇਕ ਨੰਵਬਰ ਤੋਂ ਸ਼ੁਰੂ ਹੋ ਜਾਵੇਗੀ ਤੇ ਨਾਲ ਹੀ ਕਰੀਬ 1000 ਸਰਕਾਰੀ ਸਕੂਲਾਂ ਦੇ ਗਿਆਰਵੀਂ ਤੇ ਬਾਰ੍ਹਵੀਂ ਵਿਦਿਆਰਥੀਆਂ ਨੂੰ ਮੁਫਤ ਵਿੱਚ ਆਈਲੈਟਸ ਦੀਆਂ ਕੋਚਿੰਗ ਦਿੱਤੀ ਜਾਣ ਗਿਆ। ਵਿਦਿਆਰਥੀਆਂ ਨੂੰ ਪੜਾਉਣ ਵਾਲੇ ਅਧਿਆਪਕ ਕੈਨੇਡਾ ਤੋਂ ਅੰਗਰੇਜ਼ੀ ਦੀ ਸਿੱਖਿਆ ‘ਚ ਮਾਹਿਰ ਹੋ ਕੇ ਆਏ ਹਨ। ਪੰਜਾਬ ਸਰਕਾਰ ਦੀ ਇਸ ਕਾਰਗੁਜਾਰੀ ਤੋਂ ਬਾਅਦ ਪੰਜਾਬ ਸਰਕਾਰ ਦੇ ਨੌਜਵਾਨਾਂ ਨੂੰ ਕਿੰਨਾਂ ਫਾਇਦਾ ਹੂੰਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *