ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੁਰੂ ਦੀ ਨਗਰੀ ਆਖਿਆ ਜਾਣ ਵਾਲਾ ਅੰਮ੍ਰਿਤਸਰ ਸ਼ਹਿਰ ਦੇਸ਼ ਦਾ ਇਕ ਅਜਿਹਾ ਸ਼ਹਿਰ ਬਣਨ ਜਾ ਰਿਹਾ ਹੈ ਜਿਸਨੂੰ ਕੂੜੇ ਤੋਂ ਨਿਜਾਤ ਮਿਲਣ ਵਾਲੀ ਹੈ। ਸੂਤਰਾਂ ਤੋਂ ਮਿਲੀ ਜਾਨਕਾਰੀ ਅਨੁਸਾਰ ਅੰਮ੍ਰਿਤਸਰ ਸ਼ਹਿਰ ਵਿੱਚੋ ਪਲਾਸਿਟਕ ਵਾਲੇ ਕੂੜੇ ਤੋ ਬਹੁਤ ਜਲਦੀ ਛੁਟਕਾਰਾ ਮਿਲਣ ਵਾਲਾ ਹੈ।
ਇਸ ਮਾਮਲੇ ਤੇ ਪੰਜਾਬ ਸਰਕਾਰ ਨੇ ਕਰੀਬ 26 ਅੰਤਰਰਾਸ਼ਟਰੀ ਕੰਪਨੀਆਂ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਚ ਇੱਕ ਸੋਸਾਇਟੀ ਬਣਾਈ ਗਈ ਹੈ ਜਿਸਦਾ ਨਾਂ ਪਲਾਸਟਿਕ ਵੈਸਟ ਮੈਨੇਜਮੈਂਟ ਸੋਸਾਇਟੀ ਰੱਖਿਆਂ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਮੈਨੇਜਮੈਂਟ ਸਹਿਰ ਚੋਂ ਕੂੜਾ ਇੱਕਠਾ ਕਰਕੇ ਇਸਦਾ ਇਸਤੇਮਾਲ ਤੇਲ ਬਣਾਉਣ ਚ ਤੇ ਸੜਕਾਂ ਬਣਾਉਣ ਲਈ ਕੀਤਾ ਜਾਵੇਗਾ। ਜਿਕਰਯੋਗ ਗੱਲ ਇਹ ਹੈ ਕਿ ਇਸ ਨਾਲ ਇਕ ਤਾਂ ਸ਼ਹਿਰ ਵਿੱਚੋ ਕੂੜਾ ਸਾਫ ਹੋਏਗਾ ਤੇ ਨਾਲ ਹੀ ਨਵੀਆਂ ਸੜਕਾਂ ਵੀ ਬਣ ਜਾਣ ਗਿਆ।।


