ਮਹਿਲਾ ਟੀਚਰ ਵਿਦਿਆਰਥੀਆਂ ਨਾਲ ਕਰਦੀ ਰਹੀ ਸ਼ਰਮਨਾਕ ਕਾਰੇ, ਹੁਣ ਹੋਈ 41 ਸਾਲ ਦੀ ਜੇਲ

ਵਾਸ਼ਿੰਗਟਨ- ਅਮਰੀਕਾ (America) ਵਿੱਚ ਇੱਕ ਮਹਿਲਾ ਟੀਚਰ (Woman Teacher) ਨੇ ਆਪਣੇ ਪਤੀ ਦੇ ਸਪਰਮ ਨੂੰ ਕੇਕ (ਪੇਸਟਰੀ) ਵਿੱਚ ਮਿਲਾ ਕੇ ਵਿਦਿਆਰਥੀਆਂ (Students) ਨੂੰ ਖਵਾ ਦਿੱਤਾ।…

ਵਾਸ਼ਿੰਗਟਨ- ਅਮਰੀਕਾ (America) ਵਿੱਚ ਇੱਕ ਮਹਿਲਾ ਟੀਚਰ (Woman Teacher) ਨੇ ਆਪਣੇ ਪਤੀ ਦੇ ਸਪਰਮ ਨੂੰ ਕੇਕ (ਪੇਸਟਰੀ) ਵਿੱਚ ਮਿਲਾ ਕੇ ਵਿਦਿਆਰਥੀਆਂ (Students) ਨੂੰ ਖਵਾ ਦਿੱਤਾ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਅਸਤੀਫਾ ਦੇਣਾ ਪਿਆ। ਔਰਤ ‘ਤੇ ਜਬਰ-ਜ਼ਨਾਹ ਅਤੇ ਬੱਚਿਆਂ ਦੇ ਜਿਨਸੀ ਸ਼ੋਸ਼ਣ ‘ਚ ਸ਼ਾਮਲ ਹੋਣ ਦਾ ਵੀ ਦੋਸ਼ ਸੀ। ਔਰਤ ਨੇ ਆਪਣੇ ‘ਤੇ ਲੱਗੇ ਕਈ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਹੁਣ ਔਰਤ ਨੂੰ 41 ਸਾਲ ਦੀ ਸਜ਼ਾ ਸੁਣਾਈ ਗਈ ਹੈ।

Also Read: ਬ੍ਰਾਜ਼ੀਲ ‘ਚ ਭਾਰੀ ਮੀਂਹ ਕਾਰਨ ਭਾਰੀ ਤਬਾਹੀ, 23 ਲੋਕਾਂ ਦੀ ਮੌਤ

‘ਡੇਲੀ ਸਟਾਰ’ ‘ਚ ਛਪੀ ਖਬਰ ਮੁਤਾਬਕ ਲੁਈਸਿਆਨਾ ‘ਚ ਰਹਿਣ ਵਾਲੀ ਇਸ ਔਰਤ ਦਾ ਨਾਂ ਸਿੰਥੀਆ ਪਰਕਿਨਸ ਹੈ। ਸਿੰਥੀਆ ਇੱਕ ਸਕੂਲ ਵਿੱਚ ਪੜ੍ਹਾਉਂਦੀ ਸੀ, ਜਿੱਥੇ ਉਹ ਕੱਪ ਕੇਕ ਵਿੱਚ ਆਪਣੇ ਪਤੀ ਦੇ ਸ਼ੁਕਰਾਣੂ ਨੂੰ ਮਿਲਾ ਕੇ ਵਿਦਿਆਰਥੀਆਂ ਨੂੰ ਦੇ ਦਿੱਤੇ। ਇਸ ਮਾਮਲੇ ‘ਚ ਸਾਲ 2019 ‘ਚ ਸਿੰਥੀਆ ਅਤੇ ਉਸ ਦੇ ਪਤੀ ਡੇਨਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਡੇਨਿਸ ਇੱਕ ਪੁਲਿਸ ਅਫਸਰ ਸੀ, ਜੋ ਹੁਣ ਸਿੰਥੀਆ ਤੋਂ ਤਲਾਕਸ਼ੁਦਾ ਹੈ। ਜਾਂਚ ‘ਚ ਸਾਹਮਣੇ ਆਇਆ ਕਿ ਸਿੰਥੀਆ ਜਿਨਸੀ ਸ਼ੋਸ਼ਣ ਅਤੇ ਬੱਚਿਆਂ ਦੇ ਅਸ਼ਲੀਲ ਵੀਡੀਓ ਬਣਾਉਣ ਵਰਗੇ ਅਪਰਾਧਾਂ ‘ਚ ਵੀ ਸ਼ਾਮਲ ਸੀ। ਹਾਲਾਂਕਿ ਪਹਿਲਾਂ ਤਾਂ ਸਿੰਥੀਆ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਪਰ ਬਾਅਦ ‘ਚ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।

Also Read: ਪਠਾਨਕੋਟ ਪਹੁੰਚੇ PM ਮੋਦੀ, ਭਾਜਪਾਈ ਉਮੀਦਵਾਰਾਂ ਦੇ ਹੱਕ ‘ਚ ਕਰ ਰਹੇ ਚੋਣ ਪ੍ਰਚਾਰ (ਵੀਡੀਓ)

ਪਿਛਲੇ ਹਫ਼ਤੇ, ਅਦਾਲਤ ਨੇ ਸਿੰਥੀਆ ਨੂੰ ਵਿਦਿਆਰਥੀਆਂ ਦੇ ਕੇਕ ਵਿੱਚ ਸਪਰਮ ਮਿਲਾਉਣ ਦੇ ਮਾਮਲੇ ਵਿੱਚ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ ਜਿਨਸੀ ਅਪਰਾਧਾਂ ਵਿੱਚ ਸ਼ਾਮਲ ਹੋਣ ਲਈ ਉਸਨੂੰ 40 ਸਾਲ ਹੋਰ ਸਜ਼ਾ ਦਿੱਤੀ। ਹੁਣ ਅਗਲੀ ਸੁਣਵਾਈ ‘ਤੇ ਸਿੰਥੀਆ ਇਸ ਮਾਮਲੇ ‘ਚ ਆਪਣੇ ਸਾਬਕਾ ਪਤੀ ਦੇ ਸ਼ਾਮਲ ਹੋਣ ਦੇ ਮਾਮਲੇ ‘ਤੇ ਬਿਆਨ ਦੇਵੇਗੀ। ਸਿੰਥੀਆ ਅਤੇ ਡੇਨਿਸ ਨੂੰ ਸ਼ੁਰੂ ਵਿੱਚ ਜਬਰ-ਜ਼ਨਾਹ, ਚਾਈਲਡ ਪੋਰਨੋਗ੍ਰਾਫੀ ਸਮੇਤ 150 ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਸਿੰਥੀਆ ਨੂੰ ਪਹਿਲਾਂ 72 ਸਾਲ ਦੀ ਜੇਲ ਹੋਣੀ ਸੀ ਪਰ ਆਤਮ-ਕਬੂਲਨਾਮੇ ਕਾਰਨ ਉਸ ਦੀ ਸਜ਼ਾ ਘਟਾ ਕੇ 41 ਸਾਲ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *