ਲੁਧਿਆਣਾ : ਪ੍ਰਸਿੱਧ ਪੰਜਾਬੀ ਅਦਾਕਾਰ (Famous Punjabi Actors) ਅਤੇ ਕਿਸਾਨ ਅੰਦੋਲਨ (Peasant movement) ਦੌਰਾਨ ਚਰਚਾ ਵਿੱਚ ਆਏ ਦੀਪ ਸਿੱਧੂ *(Deep Sidhu) ਦਾ ਦੇਹਾਂਤ ਹੋ ਗਿਆ ਸੀ, ਜਿਸ ਦਾ ਅੱਜ ਸ਼ਾਮ ਅੰਤਿਮ ਸੰਸਕਾਰ (Funeral) ਵੀ ਕਰ ਦਿੱਤਾ ਗਿਆ ਅੰਤਿਮ ਸੰਸਕਾਰ ਮੌਕੇ ਹਰ ਅੱਖ ਨਮ ਸੀ। ਦੀਪ ਸਿੱਧੂ ਦੀ ਅੰਤਿਮ ਸੰਸਕਾਰ ਲੁਧਿਆਣਾ ਦੇ ਥਰੀਕੇ ਵਿੱਚ ਕੀਤਾ ਗਿਆ। ਇਸ ਦੌਰਾਨ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਉਥੇ ਪਹੁੰਚੇ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਸੋਨੀਆ ਮਾਨ (Sonia Mann) ਵੀ ਵਿਸ਼ੇਸ਼ ਤੌਰ ‘ਤੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ ਪੁੱਜੇ। ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਦੀਪ ਸਿੱਧੂ ਦੀ ਮ੍ਰਿਤਕ ਦੇਹ ਪਿੰਡ ਦੇ ਸ਼ਮਸ਼ਾਨਘਾਟ (Cemetery) ਵਿਖੇ ਲਿਆਂਦੀ ਗਈ। Also Read : ‘ਇਕ ਵਾਰ ਮੌਕਾ ਦਿਓ, ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਵਾਂਗੇ’
ਦੀਪ ਸਿੱਧੂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਕਈ ਸ਼ਖ਼ਸੀਅਤਾਂ ਪੁੱਜੀਆਂ। ਇਸ ਤੋਂ ਪਹਿਲਾਂ ਦੀਪ ਸਿੱਧੂ ਦਾ ਪਾਰਥਿਵ ਸਰੀਰ ਪੋਸਟਮਾਰਟਮ ਤੋਂ ਬਾਅਦ ਲੁਧਿਆਣਾ ਲਿਆਂਦਾ ਗਿਆ। ਦੀਪ ਸਿੱਧੂ ਦਾ ਪਾਰਥਿਵ ਸਰੀਰ ਜਿਵੇਂ ਹੀ ਹੀ ਲੁਧਿਆਣਾ ਉਨ੍ਹਾਂ ਦੇ ਘਰ ਲਿਆਂਦਾ ਗਿਆ। ਘਰ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿਚ ਭੀੜ ਜੁੱਟ ਗਈ। ਇਸ ਦੌਰਾਨ ਉਥੇ ਧੱਕਾ ਮੁੱਕੀ ਵਾਲਾ ਮਾਹੌਲ ਬਣ ਗਿਆ। ਦੀਪ ਸਿੱਧੂ ਦੇ ਪ੍ਰਸ਼ਾਸਕਾਂ ਨੇ ਦੀਪ ਸਿੱਧੂ ਦੇ ਪੱਖ ਵਿਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
