ਸਲਮਾਨ ਖਾਨ ਨੂੰ ਜਾਨੋ ਮਾਰਨ ਦੀ ਧਮਕੀ ‘ਤੇ ਜਾਣੋ ਕੰਗਨਾ ਰਣੌਤ ਨੇ ਕੀ ਕਿਹਾ

Kangana Ranaut News: ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੇ ਬੇਬਾਕ ਬਿਆਨਾਂ ਨੂੰ ਲੈਕੇ ਅਕਸਰ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ, ਅਦਾਕਾਰਾ ਕਿਸੇ ਨਾ ਕਿਸੇ ਮੁੱਦੇ ‘ਤੇ ਬਿਆਨਬਾਜ਼ੀ…

Kangana Ranaut News: ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੇ ਬੇਬਾਕ ਬਿਆਨਾਂ ਨੂੰ ਲੈਕੇ ਅਕਸਰ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ, ਅਦਾਕਾਰਾ ਕਿਸੇ ਨਾ ਕਿਸੇ ਮੁੱਦੇ ‘ਤੇ ਬਿਆਨਬਾਜ਼ੀ ਕਰਦੀ ਅਤੇ ਬੇਬਾਕ ਤਰੀਕੇ ਨਾਲ ਆਪਣਾ ਪੱਖ ਰੱਖਦਾ ਨਜ਼ਰ ਆਉਂਦੀ ਹੈ। 

ਹੁਣ ਇੱਕ ਵਾਰ ਫਿਰ ਅਦਾਕਾਰਾ ਆਪਣੇ ਇੱਕ ਬਿਆਨ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਵਾਰ ਕੰਗਨਾ ਨੇ ਸਲਮਾਨ ਖਾਨ ਬਾਰੇ ਗੱਲ ਕੀਤੀ ਹੈ। ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ ‘ਚ ਸਲਮਾਨ ਖਾਨ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ‘ਤੇ ਚੁੱਪੀ ਤੋੜੀ ਹੈ। ਅਦਾਕਾਰਾ ਨੇ ਕਿਹਾ ਕਿ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੁਰੱਖਿਅਤ ਹੱਥਾਂ ਵਿੱਚ ਹੈ। ਇਸ ਲਈ ਸੁਰੱਖਿਆ ਨੂੰ ਲੈ ਕੇ ਡਰਨ ਦੀ ਲੋੜ ਨਹੀਂ ਹੈ।

ਇਸ ‘ਤੇ ਕੰਗਨਾ ਨੇ ਕਿਹਾ, ‘ਅਸੀਂ ਫ਼ਿਲਮੀ ਸਿਤਾਰੇ ਹਾਂ। ਕੇਂਦਰ ਨੇ ਸਲਮਾਨ ਖਾਨ ਨੂੰ ਸੁਰੱਖਿਆ ਪ੍ਰਦਾਨ ਕੀਤੀ ਹੈ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸੁਰੱਖਿਆ ਮਿਲ ਰਹੀ ਹੈ, ਇਸ ਲਈ ਡਰਨ ਦੀ ਕੋਈ ਗੱਲ ਨਹੀਂ ਹੈ। ਕੰਗਨਾ ਨੇ ਅੱਗੇ ਕਿਹਾ, ‘ਜਦੋਂ ਮੈਨੂੰ ਧਮਕੀ ਦਿੱਤੀ ਗਈ ਤਾਂ ਮੈਨੂੰ ਸਰਕਾਰ ਨੇ ਸੁਰੱਖਿਆ ਵੀ ਦਿੱਤੀ। ਅੱਜ ਦੇਸ਼ ਸੁਰੱਖਿਅਤ ਹੱਥਾਂ ਵਿੱਚ ਹੈ। ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।  

ਜਾਣਕਾਰੀ ਮੁਤਾਬਿਕ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਵਿਚਕਾਰ, ਸਲਮਾਨ ਖਾਨ ਨੂੰ ਮੁੰਬਈ ਪੁਲਿਸ ਵੱਲੋਂ Y+ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਹਾਲ ਹੀ ‘ਚ ਸਲਮਾਨ ਖਾਨ ਨੇ ਇਕ ਟੀਵੀ ਸ਼ੋਅ ‘ਚ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ, ‘ਅਸੁਰੱਖਿਆ ਤੋਂ ਸੁਰੱਖਿਆ ਬਿਹਤਰ ਹੈ। ਮੈਨੂੰ ਬੇਹਤਰ ਸੁਰੱਖਿਆ ਮਿਲ ਗਈ ਹੈ। ਹੁਣ ਸੜਕ ‘ਤੇ ਸਾਈਕਲ ਚਲਾਉਣਾ ਜਾਂ ਇਕੱਲੇ ਕਿਤੇ ਵੀ ਜਾਣਾ ਸੰਭਵ ਨਹੀਂ ਹੈ। ਇਸ ਸਭ ਤੋਂ ਵੱਧ ਹੁਣ ਮੈਨੂੰ ਇਹ ਸਮੱਸਿਆ ਹੈ ਕਿ ਜਦੋਂ ਮੈਂ ਟ੍ਰੈਫਿਕ ਵਿੱਚ ਹੁੰਦਾ ਹਾਂ ਤਾਂ ਬਹੁਤ ਸੁਰੱਖਿਆ ਹੁੰਦੀ ਹੈ। ਸੁਰੱਖਿਆ ਗਾਰਡਾਂ ਦੀਆਂ ਗੱਡੀਆਂ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹ ਮੈਨੂੰ ਦਿੱਖ ਵੀ ਦਿੰਦੇ ਹਨ ਪਰ ਮੈਂ ਆਪਣੇ ਪ੍ਰਸ਼ੰਕਾਂ ਨੂੰ ਦੱਸਣਾ ਚਾਹੁੰਦਾ ਹਨ ਕਿ ਮੇਰੀ ਜਾਨ ਨੂੰ ਗੰਭੀਰ ਖ਼ਤਰਾ ਹੋਣ ਕਾਰਨ ਮੈਨੂੰ ਸੁਰੱਖਿਆ ਦਿੱਤੀ ਗਈ ਹੈ। 

Leave a Reply

Your email address will not be published. Required fields are marked *