ਮੁੰਬਈ– ਦੁਨੀਆ ਦੇ ਸਭ ਤੋਂ ਵੱਡੇ ਫਿਲਮ ਸਮਾਗਮਾਂ ਵਿੱਚੋਂ ਇੱਕ ਕਾਨਸ ਫਿਲਮ ਫੈਸਟੀਵਲ 2022 ਸ਼ੁਰੂ ਹੋ ਗਿਆ ਹੈ। ਇਹ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਹੋਰ ਦਿੱਗਜ ਕਲਾਕਾਰਾਂ ਦੇ ਨਾਲ ਕਾਨਸ ਫਿਲਮ ਫੈਸਟੀਵਲ ਦੀ ਜਿਊਰੀ ਦਾ ਹਿੱਸਾ ਬਣੀ ਹੈ। ਫੈਸਟੀਵਲ ਦੀ ਸ਼ੁਰੂਆਤ ਦੀਪਿਕਾ ਪਾਦੂਕੋਣ ਨੇ ਆਪਣੇ ਹੋਰ ਜਿਊਰੀ ਮੈਂਬਰਾਂ ਨਾਲ ਰਾਤ ਦੇ ਖਾਣੇ ਦਾ ਆਨੰਦ ਮਾਣਦਿਆਂ ਕੀਤੀ। ਗ੍ਰੈਂਡ ਹਯਾਤ ਕਾਨਸ ਹੋਟਲ ਮਾਰਟੀਨੇਜ਼ ਵਿੱਚ ਜਿਊਰੀ ਮੈਂਬਰਾਂ ਲਈ ਡਿਨਰ ਦਾ ਆਯੋਜਨ ਕੀਤਾ ਗਿਆ ਸੀ ਅਤੇ ਡਿਨਰ ਨਾਈਟ ਤੋਂ ਦੀਪਿਕਾ ਦੀ ਪਹਿਲੀ ਝਲਕ ਸੋਸ਼ਲ ਮੀਡੀਆ ‘ਤੇ ਵੀ ਚਰਚਾ ਵਿੱਚ ਹੈ।
Also Read: ਦੁੱਖ ਦੂਰ ਕਰਨ ਦੇ ਨਾਂ ‘ਤੇ ਪੁਜਾਰੀ ਵਲੋਂ ਔਰਤ ਨਾਲ ਜਬਰ-ਜਨਾਹ, ਧਮਕੀਆਂ ਦੇ ਕੇ ਗਹਿਣੇ ਵੀ ਲੁੱਟੇ
ਕਾਨਸ ਤੋਂ ਦੀਪਿਕਾ ਦੀ ਪਹਿਲੀ ਲੁੱਕ ਸਾਹਮਣੇ ਆਈ
ਕਾਨਸ ਫਿਲਮ ਫੈਸਟੀਵਲ ਤੋਂ ਦੀਪਿਕਾ ਪਾਦੁਕੋਣ ਦੀ ਪਹਿਲੀ ਝਲਕ ਇੰਨੀ ਵਧੀਆ ਹੈ ਕਿ ਲੋਕਾਂ ਦੀਆਂ ਨਜ਼ਰਾਂ ਉਸ ਤੋਂ ਦੂਰ ਨਹੀਂ ਹੋ ਰਹੀਆਂ ਹਨ। ਦੀਪਿਕਾ ਲੁਈਸ ਵਿਟਨ ਦੇ ਫਾਲ 2021 ਕਲੈਕਸ਼ਨ ਤੋਂ ਚਮਕਦਾਰ ਪਹਿਰਾਵਾ ਪਹਿਨੀ ਹੋਈ ਨਜ਼ਰ ਆ ਰਹੀ ਹੈ। ਇਸ ਡਰੈੱਸ ‘ਚ ਦੀਪਿਕਾ ਦੀ ਖੂਬਸੂਰਤੀ ਦਾ ਕੋਈ ਜਵਾਬ ਨਹੀਂ ਹੈ।
ਦੀਪਿਕਾ ਸ਼ਿਮਰੀ ਡਰੈੱਸ ‘ਚ ਆਈ ਨਜ਼ਰ
ਅਭਿਨੇਤਰੀ ਨੇ ਭੂਰੇ ਬੂਟਾਂ ਨਾਲ ਆਪਣਾ ਪਹਿਲਾ ਕਾਨਸ ਇਵੈਂਟ ਲੁੱਕ ਪੂਰਾ ਕੀਤਾ। ਇਸ ਦੇ ਨਾਲ ਉਸਨੇ ਇੱਕ ਬਾਕਸ ਸਟਾਈਲ ਸਲਿੰਗ ਬੈਗ ਵੀ ਕੈਰੀ ਕੀਤਾ, ਜੋ ਉਸ ਦੇ ਸਟਾਇਲ ਨੂੰ ਬਹੁਤ ਖੂਬਸੂਰਤੀ ਨਾਲ ਪੂਰਾ ਕਰਦਾ ਹੈ। ਦੀਪਿਕਾ ਨੇ ਨਿਊਡ ਮੇਕਅੱਪ ਅਤੇ ਖੁੱਲ੍ਹੇ ਨਰਮ ਘੁੰਗਰਾਲੇ ਵਾਲਾਂ ਨਾਲ ਇਸ ਲੁੱਕ ਨੂੰ ਫਾਈਨਲ ਟੱਚ ਦਿੱਤੀ। ਵਿੰਗਡ ਆਈਲਾਈਨਰ, ਮਸਕਾਰਾ, ਬਲਸ਼ਰ ਅਤੇ ਗਲੋਇੰਗ ਬੇਸ ਵਿੱਚ ਦੀਪਿਕਾ ਦੇ ਲੁੱਕ ਦੀ ਜਿੰਨੀ ਤਾਰੀਫ ਕੀਤੀ ਜਾਵੇ ਉਨੀਂ ਘੱਟ ਹੈ।
Also Read: ਥਾਣੇ ਵੀ ਲਾ ਰਹੇ ਪੰਜਾਬ ਸਰਕਾਰ ਨੂੰ ‘ਕੁੰਡੀ’, 3 ਦਰਜਨ ਥਾਣਿਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੇ ਹੁਕਮ
ਦੀਪਿਕਾ ਨੇ ਆਪਣੀ ਪਹਿਲੀ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ ਹੈ। ਖਬਰਾਂ ਦੀ ਮੰਨੀਏ ਤਾਂ ਇਸ ਵਾਰ ਵੀ ਦੀਪਿਕਾ ਪਾਦੂਕੋਣ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ ‘ਤੇ ਆਪਣੀ ਪਛਾਣ ਬਣਾਏਗੀ। ਤੁਹਾਨੂੰ ਦੱਸ ਦੇਈਏ ਕਿ ਸਾਲ 2017 ਤੋਂ ਲੈ ਕੇ ਹੁਣ ਤੱਕ ਦੀਪਿਕਾ ਲਗਾਤਾਰ ਕਾਨਸ ਦੇ ਰੈੱਡ ਕਾਰਪੇਟ ‘ਤੇ ਆਪਣੀ ਸ਼ਾਨ ਵਧਾ ਰਹੀ ਹੈ। ਪ੍ਰਸ਼ੰਸਕਾਂ ਨੂੰ ਹੁਣ ਅਭਿਨੇਤਰੀ ਦੇ ਰੈੱਡ ਕਾਰਪੇਟ ਲੁੱਕ ਦਾ ਇੰਤਜ਼ਾਰ ਹੈ।







