ਮੁੰਬਈ– ਕਮਲ ਹਾਸਨ ਸਿਨੇਮਾ ਜਗਤ ਦੇ ਇੱਕ ਸ਼ਾਨਦਾਰ ਅਭਿਨੇਤਾ ਹਨ, ਜਿਨ੍ਹਾਂ ਦੀਆਂ ਫਿਲਮਾਂ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੁਰਖੀਆਂ ਵਿੱਚ ਬਣ ਜਾਂਦੀਆਂ ਹਨ। ਅਦਾਕਾਰ ਦੀ ਆਉਣ ਵਾਲੀ ਫਿਲਮ ‘ਵਿਕਰਮ’ 3 ਜੂਨ ਨੂੰ ਰਿਲੀਜ਼ ਹੋ ਰਹੀ ਹੈ, ਜਿਸ ਕਾਰਨ ਅਦਾਕਾਰ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ ਅਤੇ ਨਿਰਮਾਤਾਵਾਂ ਨੇ ਪ੍ਰਸ਼ੰਸਕਾਂ ਦੀਆਂ ਖੁਸ਼ੀਆਂ ਨੂੰ ਦੁੱਗਣਾ ਕਰਦੇ ਹੋਏ ਫਿਲਮ ਦਾ ਪਹਿਲਾ ਗੀਤ ‘ਪੱਥਲਾ ਪੱਥਾਲਾ’ ਵੀ ਰਿਲੀਜ਼ ਕਰ ਦਿੱਤਾ ਹੈ। ਪਰ ਇਸ ਗੀਤ ਕਾਰਨ ਕਮਲ ਹਾਸਨ ਕਾਨੂੰਨੀ ਮੁਸੀਬਤ ਵਿੱਚ ਹਨ। ਐਕਟਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
Also Read: ਬਠਿੰਡਾ ਦੇ ਥਰਮਲ ਪਲਾਂਟ ‘ਚ ਜ਼ੋਰਦਾਰ ਧਮਾਕਾ, ESP ਟੁੱਟਣ ਕਾਰਨ 2 ਕਰਮਚਾਰੀ ਜ਼ਖਮੀ
ਜਾਣੋ ਕੀ ਹੈ ਪੂਰਾ ਮਾਮਲਾ
ਫਿਲਮ ‘ਵਿਕਰਮ’ ਦਾ ਗੀਤ ‘ਪੱਥਲਾ ਪੱਥਾਲਾ’ ਕਮਲ ਹਾਸਨ ਨੇ ਲਿਖਿਆ ਹੈ ਅਤੇ ਆਵਾਜ਼ ਵੀ ਖੁਦ ਅਦਾਕਾਰ ਨੇ ਹੀ ਦਿੱਤੀ ਹੈ। ਇਸ ਗੀਤ ਦਾ ਸੰਗੀਤ ਅਨਿਰੁਧ ਰਵੀਚੰਦਰ ਨੇ ਦਿੱਤਾ ਹੈ। ਰਿਪੋਰਟ ਮੁਤਾਬਕ ਕਮਲ ਹਾਸਨ ‘ਤੇ ਗੀਤ ‘ਪੱਥਲਾ ਪੱਥਾਲਾ’ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਅਭਿਨੇਤਾ ਦੇ ਖਿਲਾਫ ਚੇਨਈ ਦੇ ਪੁਲਿਸ ਕਮਿਸ਼ਨਰ ਦੇ ਦਫਤਰ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਸਮਾਜ ਸੇਵੀ ਦਾ ਦਾਅਵਾ ਹੈ ਕਿ ‘ਪੱਥਲਾ ਪੱਥਾਲਾ’ ਗੀਤ ਵਿੱਚ ਕੇਂਦਰ ਸਰਕਾਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਅਤੇ ਇਸ ਨਾਲ ਲੋਕਾਂ ਵਿੱਚ ਵੰਡੀਆਂ ਵੀ ਪੈ ਰਹੀਆਂ ਹਨ। ਅਜਿਹੇ ‘ਚ ਗੀਤ ‘ਚੋਂ ਕੁਝ ਬੋਲ ਹਟਾਉਣ ਦੀ ਮੰਗ ਕੀਤੀ ਗਈ ਹੈ।
Also Read: BJP ਪ੍ਰਧਾਨ ਜੇ. ਪੀ. ਨੱਢਾ ਪੁੱਜੇ ਲੁਧਿਆਣਾ, ਆਗੂਆਂ ਤੇ ਕਾਰੋਬਾਰੀਆਂ ਨਾਲ ਕਰਨਗੇ ਮੀਟਿੰਗ
ਗੀਤ ਦੀਆਂ ਕੁਝ ਲਾਈਨਾਂ ਅਜਿਹੀਆਂ ਹਨ, ਜਿਨ੍ਹਾਂ ‘ਤੇ ਸਮਾਜ ਸੇਵੀ ਸੇਲਵਮ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਨੇ ਗੀਤ ਵਿਚੋਂ ਇਨ੍ਹਾਂ ਲਾਈਨਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਸੇਲਵਮ ਨੇ ਮਦਰਾਸ ਹਾਈ ਕੋਰਟ ਜਾਣ ਦੀ ਗੱਲ ਵੀ ਕਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਦੀ ਸ਼ਿਕਾਇਤ ’ਤੇ ਕਾਰਵਾਈ ਨਾ ਹੋਣ ’ਤੇ ਫ਼ਿਲਮ ਦੀ ਰਿਲੀਜ਼ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ।
ਸੋਸ਼ਲ ਮੀਡੀਆ ‘ਤੇ ਛਾਇਆ ਗੀਤ
ਕਮਲ ਹਾਸਨ ਦੀ ਫਿਲਮ ‘ਵਿਕਰਮ’ ਦਾ ਇਹ ਗੀਤ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਿਹਾ ਹੈ। ਗੀਤ ਨੂੰ ਯੂਟਿਊਬ ‘ਤੇ ਸਿਰਫ ਦੋ ਦਿਨਾਂ ‘ਚ 17 ਮਿਲੀਅਨ ਵਿਊਜ਼ ਮਿਲ ਚੁੱਕੇ ਹਨ ਅਤੇ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ।



