ਨੌਕਰੀ ਬਚਾਉਣ ਲਈ ਇੰਪਲਾਏ ਨੇ ਲਾਇਆ ਅਜਿਹਾ ਬਹਾਨਾ ਕਿ ਬੌਸ ਵੀ ਰਹਿ ਗਿਆ ਹੱਕਾ-ਬੱਕਾ

ਬ੍ਰਿਟੇਨ : ਜੇਕਰ ਅਸੀ ਇਕ ਹੀ ਜੁਰਾਬ ਨੂੰ ਰੋਜ਼ਾਨਾ ਪਾਈਏ ਤਾਂ ਸੁਭਾਵਿਕ ਹੈ ਕਿ ਉਸ ਤੋਂ ਬਦਬੂ ਆਵੇਗੀ। ਬ੍ਰਿਟੇਨ ਤੋਂ ਇਕ ਅਜਿਹਾ ਹੀ ਮਾਮਲਾ ਸਾਹਮਣੇ…

ਬ੍ਰਿਟੇਨ : ਜੇਕਰ ਅਸੀ ਇਕ ਹੀ ਜੁਰਾਬ ਨੂੰ ਰੋਜ਼ਾਨਾ ਪਾਈਏ ਤਾਂ ਸੁਭਾਵਿਕ ਹੈ ਕਿ ਉਸ ਤੋਂ ਬਦਬੂ ਆਵੇਗੀ। ਬ੍ਰਿਟੇਨ ਤੋਂ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਵਿਅਕਤੀ ਨੂੰ ਆਪਣੀਆਂ ਜੁਰਾਬਾਂ ਦੇ ਕਾਰਨ ਆਪਣੇ ਬੌਸ ਦੇ ਸਾਹਮਣੇ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਇਆ ਅਤੇ ਡਾਂਟ ਵੀ ਸੁਣਨੀ ਪਈ।  ਦਰਅਸਲ ਬ੍ਰਿਟੇਨ ਦੇ ਕ੍ਰਿਸਟਲ ਸ਼ਹਿਰ ਦੇ ਇਕ ਵਿਅਕਤੀ ਨੇ ਕਈ ਦਿਨਾਂ ਤੋਂ ਜੁਰਾਬਾਂ ਨਹੀਂ ਧੋਈਆਂ ਸਨ।

Also Read : PM Modi ਨੇ ਪੋਪ ਫ੍ਰਾਂਸਿਸ ਨੂੰ ਭਾਰਤ ਆਉਣ ਦਾ ਦਿੱਤਾ ਸੱਦਾ, ਗਰਮਜੋਸ਼ੀ ਭਰਿਆ ਰਿਹਾ ਸਵਾਗਤ

ਜਿਸ ਕਾਰਨ ਉਸਦੀ ਜੁਰਾਬਾਂ ਵਿਚੋਂ ਬਹੁਤ ਬਦਬੂ ਆ ਰਹੀ ਸੀ ਜਿਸ ਨਾਲ ਬੌਸ ਦਾ ਪਾਰਾ ਚੱਢ ਗਿਆ।ਗੁੱਸੇ ‘ਚ ਆਏ ਬੋਸ ਨੇ ਕਿਹਾ ਕਿ ਜੇਕਰ ਤੁਹਾਡੀ ਗਰਲਫਰੈਂਡ ਤੁਹਾਡੀ ਬਦਬੂਦਾਰ ਜੁਰਾਬਾਂ ਨਹੀਂ ਧੋ ਸਕਦੀ ਤਾਂ ਤੁਸੀ ਆਫਿਸ ਨਾ ਆਇਆ ਕਰੋ। ਬੌਸ ਕੇਨ ਮੂਰ ਕਰਮਚਾਰੀ ਦਾ ਬਹਾਨਾ ਸੁਣ ਕੇ ਸੁੰਨ ਹੋ ਗਿਆ।ਕੇਨ ਇੰਨ੍ਹਾ ਹੈਰਾਨ ਸੀ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਕਰਮਚਾਰੀ ਦੇ ਸੰਦੇਸ਼ ਦਾ ਇਕ ਸਕਰੀਨਸ਼ਾਟ ਪੋਸਟ ਕੀਤਾ ਅਤੇ ਇਹ ਵਾਈਰਲ ਹੋ ਗਿਆ। ਇਸ ‘ਤੇ ਕਈ ਯੂਜ਼ਰਸ ਉਸ ਕਰਮਚਾਰੀ ਦੀ ਬੇਸ਼ਰਮੀ ‘ਤੇ ਵਿਅੰਗਾਤਮਕ ਟਿੱਪਣੀਆਂ ਕਰ ਰਹੇ ਸਨ।

Also Read : ਅਮਰੀਕਾ ‘ਚ ਹੁਣ 5-11 ਸਾਲ ਦੇ ਬੱਚਿਆਂ ਨੂੰ ਵੀ ਲੱਗੇਗਾ ਕੋਰੋਨਾ ਦਾ ਟੀਕਾ, FDA ਨੇ ਦਿੱਤੀ ਮਨਜ਼ੂਰੀ

ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਤਸਵੀਰ ਅਤੇ ਸੰਦੇਸ਼ ‘ਚ ਕਰਮਚਾਰੀ ਨੇ ਆਪਣੀ ਬੇਇੱਜ਼ਤੀ ਲਈ ਪ੍ਰੇਮਿਕਾ ‘ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਕਿਵੇਂ ਉਸ ਨੂੰ ਜੁਰਾਬਾਂ ਨਾ ਧੋਣ ‘ਤੇ ਝਿੜਕਾਂ ਖਾਣੀਆਂ ਪਈਆਂ। ਉਸ ਵਿਅਕਤੀ ਨੇ ਉਸ ਪੋਸਟ ਵਿੱਚ ਆਪਣੀ ਪ੍ਰੇਮਿਕਾ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਵੀ ਕੀਤੀ ਸੀ। ਮੁਲਾਜ਼ਮ ਦਾ ਨਾਂ ਮਚਾਨ ਸੀ।

Also Read : ਪਾਕਿਸਤਾਨ ਦੇ ਸ਼ਿਵ ਮੰਦਰ ‘ਚ ਹੋਈ ਭੰਨਤੋੜ, ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ

ਮਚਾਨ ਨੇ ਦਾਅਵਾ ਕੀਤਾ ਕਿ ਉਹ ਬਿਨਾਂ ਜੁਰਾਬਾਂ ਦੇ ਦਫ਼ਤਰ ਵਿੱਚ ਦਾਖਲ ਨਹੀਂ ਹੋ ਸਕਦਾ ਕਿਉਂਕਿ ਉਸ ਦੀਆਂ ਜੁੱਤੀਆਂ ਵਿੱਚ ‘ਵੱਡੇ ਛੇਕ’ ਸਨ। ਇਸ ਤੋਂ ਬਾਅਦ ਉਸ ਨੇ ਇਸ ਲਈ ਆਪਣੇ ਬੌਸ ਤੋਂ ਮੁਆਫੀ ਮੰਗੀ।ਜਦਕਿ ਕੇਨ ਨੇ ਗੁੱਸੇ ਵਿਚ ਕਿਹਾ ਕਿ ਜੇਕਰ ਉਸ ਦੀ ਜਗ੍ਹਾ ਕੋਈ ਹੋਰ ਕਰਮਚਾਰੀ ਹੁੰਦਾ ਤਾਂ ਉਹ ਉਸ ਨੂੰ ਨੌਕਰੀ ਤੋਂ ਕੱਢ ਦਿੰਦਾ। ਕੇਨ ਨੇ ਦੱਸਿਆ ਕਿ ਉਨ੍ਹਾਂ ਨੇ ਕਰਮਚਾਰੀ ਨੂੰ ਕੱਲ੍ਹ ਮਿਲਦੇ ਹਾਂ ਕਹਿ ਕੇ ਦਫਤਰ ਤੋਂ ਜਾਣ ਲਈ ਕਹਿ ਦਿੱਤਾ।

Leave a Reply

Your email address will not be published. Required fields are marked *