ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਘਰ ਮੰਨਤ ਦੇ ਬਾਹਰ ਹਮੇਸ਼ਾ ਹੀ ਪ੍ਰਸ਼ੰਸਕਾਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਵਾਰ ਕਿੰਗ ਖ਼ਾਨ ਦਾ ਘਰ ਬੁਰੀ ਖ਼ਬਰ ਨੂੰ ਲੈ ਕੇ ਚਰਚਾ ‘ਚ ਆਇਆ ਹੈ। ਦਰਅਸਲ ਇਕ ਵਿਅਕਤੀ ਨੇ ਮੰਨਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ, ਜਿਸ ਨੂੰ ਹੁਣ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
Also Read: ਪੈਟਰੋਲ-ਡੀਜ਼ਲ ਦੇ ਤਾਜ਼ਾ ਰੇਟ ਜਾਰੀ, ਜਾਣੋ ਆਪਣੇ ਸ਼ਹਿਰ ‘ਚ ਤੇਲ ਦੇ ਰੇਟ
ਪਿਛਲੇ ਦਿਨੀਂ ਜਬਲਪੁਰ ਦੇ ਰਹਿਣ ਵਾਲੇ ਜਿਤੇਸ਼ ਠਾਕੁਰ ਨੇ ਮੁੰਬਈ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰਕੇ ਸ਼ਾਹਰੁਖ ਦੇ ਬੰਗਲੇ ਅਤੇ ਮੁੰਬਈ ਦੀਆਂ ਕਈ ਖ਼ਾਸ ਥਾਵਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਹਾਲਾਂਕਿ ਮੁੰਬਈ ਪੁਲਿਸ ਦੀ ਸੂਚਨਾ ਤੋਂ ਬਾਅਦ ਜਬਲਪੁਰ ਪੁਲਿਸ ਨੇ ਦੋਸ਼ੀ ਜਿਤੇਸ਼ ਠਾਕੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੰਗਰੇਜ਼ੀ ਵੈੱਬਸਾਈਟ ਪਿੰਕਵਿਲਾ ਦੀ ਖ਼ਬਰ ਮੁਤਾਬਕ, ਮੁੰਬਈ ਪੁਲਿਸ ਨੂੰ ਬੀਤੇ ਦਿਨੀਂ ਇਕ ਅਣਜਾਣ ਕਾਲ ਆਈ। ਇਸ ਕਾਲ ‘ਤੇ ਜਿਤੇਸ਼ ਠਾਕੁਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਸ਼ਾਹਰੁਖ ਦੀ ਮੰਨਤ, ਛਤਰਪਤੀ ਸ਼ਿਵਾਜੀ ਟਰਮੀਨਸ, ਕੁਰਲਾ ਰੇਲਵੇ ਸਟੇਸ਼ਨ ਅਤੇ ਖਾਰਘਰ ਸਥਿਤ ਗੁਰਦੁਆਰਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਜਬਲਪੁਰ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਜਿਤੇਸ਼ ਠਾਕੁਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 182, 505 ਅਤੇ 506 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਪਠਾਨ’ ਨੂੰ ਲੈ ਕੇ ਕਾਫੀ ਚਰਚਾ ‘ਚ ਹਨ। ਸ਼ਾਹਰੁਖ ਕੁਝ ਸਮੇਂ ਤੋਂ ਫ਼ਿਲਮ ਦੀ ਸ਼ੂਟਿੰਗ ਤੋਂ ਦੂਰ ਸਨ ਪਰ ਹੁਣ ਉਨ੍ਹਾਂ ਨੇ ਆਪਣੀ ਫ਼ਿਲਮ ‘ਪਠਾਨ’ ਦੀ ਸ਼ੂਟਿੰਗ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਹਾਲ ਹੀ ‘ਚ ਫ਼ਿਲਮ ਦੇ ਸੈੱਟ ਤੋਂ ਕਿੰਗ ਖ਼ਾਨ ਦੀ ਇਕ ਤਸਵੀਰ ਕਾਫ਼ੀ ਵਾਇਰਲ ਹੋਈ ਸੀ, ਜਿਸ ‘ਚ ਉਹ ਆਪਣੇ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਹੇ ਸਨ।





