ਪੂਨਮ ਪਾਂਡੇ ਨਾਲ ਕੁੱਟਮਾਰ ਦੇ ਦੋਸ਼ ‘ਚ ਪਤੀ ਸੈਮ ਬਾਂਬੇ ਗ੍ਰਿਫਤਾਰ, ਅਭਿਨੇਤਰੀ ਹਸਪਤਾਲ ਦਾਖਲ

ਮੁੰਬਈ- ਅਦਾਕਾਰਾ ਪੂਨਮ ਪਾਂਡੇ ਦੇ ਪਤੀ ਸੈਮ ਬਾਂਬੇ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਸੈਮ ਦੀ ਗ੍ਰਿਫਤਾਰੀ ਉਸ ਦੀ…

ਮੁੰਬਈ- ਅਦਾਕਾਰਾ ਪੂਨਮ ਪਾਂਡੇ ਦੇ ਪਤੀ ਸੈਮ ਬਾਂਬੇ ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਸੈਮ ਦੀ ਗ੍ਰਿਫਤਾਰੀ ਉਸ ਦੀ ਪਤਨੀ ਪੂਨਮ ਪਾਂਡੇ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਪੂਨਮ ਨੇ ਥਾਣੇ ‘ਚ ਸੈਮ ਖਿਲਾਫ ਸ਼ਿਕਾਇਤ ਦਿੱਤੀ ਕਿ ਸੈਮ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਅਦਾਕਾਰਾ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਸੈਮ ਨੂੰ ਸਲਾਖਾਂ ਪਿੱਛੇ ਬੰਦ ਕਰ ਦਿੱਤਾ ਹੈ।

Also Read: ਬੈਂਕ ਨਾਲ ਸਬੰਧਤ ਕੰਮ ਅੱਜ ਹੀ ਨਿਪਟਾ ਲਓ, ਕੱਲ੍ਹ ਤੋਂ ਇਨ੍ਹਾਂ ਸ਼ਹਿਰਾਂ ‘ਚ ਰਹੇਗੀ ਪੰਜ ਦਿਨ ਛੁੱਟੀ

ਮੁੰਬਈ ਪੁਲਿਸ ਨੇ ਇਹ ਵੀ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪੂਨਮ ਪਾਂਡੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਏਐੱਨਆਈ ਮੁਤਾਬਕ ਮੁੰਬਈ ਪੁਲਿਸ ਨੇ ਦੱਸਿਆ ਕਿ ਪੂਨਮ ਦੇ ਸਿਰ, ਅੱਖਾਂ ਅਤੇ ਚਿਹਰੇ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਦੀ ਸ਼ਿਕਾਇਤ ’ਤੇ ਸੈਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Also Read: ਕਰਤਾਰਪੁਰ ਲਾਂਘਾ ਖੋਲ੍ਹਣ ਲਈ ਹਰਸਿਮਰਤ ਕੌਰ ਬਾਦਲ ਨੇ ਲਿਖੀ PM ਮੋਦੀ ਨੂੰ ਚਿੱਠੀ

ਵਿਆਹ ਦੇ ਕੁਝ ਦਿਨਾਂ ਬਾਅਦ ਹੀ ਸੈਮ-ਪੂਨਮ ਦੇ ਰਿਸ਼ਤੇ ‘ਚ ਆਈ ਦਰਾਰ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੂਨਮ ਨੇ ਸੈਮ ਬਾਂਬੇ ‘ਤੇ ਉਸ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਪਿਛਲੇ ਸਾਲ ਸਤੰਬਰ ‘ਚ ਵੀ ਆਪਣੇ ਵਿਆਹ ਤੋਂ ਕੁਝ ਦਿਨ ਬਾਅਦ ਪੂਨਮ ਨੇ ਸੈਮ ‘ਤੇ ਉਸ ਨੂੰ ਪਰੇਸ਼ਾਨ ਕਰਨ ਅਤੇ ਧਮਕੀਆਂ ਦੇਣ ਦਾ ਦੋਸ਼ ਲਗਾਇਆ ਸੀ। ਉਸ ਸਮੇਂ ਉਹ ਗੋਆ ‘ਚ ਸੀ, ਜਿੱਥੇ ਗੋਆ ਦੀ ਅਦਾਲਤ ਨੇ ਸੈਮ ਨੂੰ ਸ਼ਰਤੀਆ ਜ਼ਮਾਨਤ ਦੇ ਦਿੱਤੀ ਸੀ।

Also Read: ਬਿਕਰਮ ਸਿੰਘ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਪ੍ਰੈੱਸ ਕਾਨਫਰੰਸ ਕਰ ਕੀਤੇ ਸਵਾਲ

ਇਨ੍ਹਾਂ ਹਰਕਤਾਂ ‘ਤੇ ਪੂਨਮ ਨੇ ਆਪਣੇ ਪਤੀ ਨਾਲ ਵਿਆਹ ਤੋੜਨ ਦੀ ਗੱਲ ਵੀ ਕਹੀ ਸੀ। ਹਾਲਾਂਕਿ, ਬਾਅਦ ਵਿੱਚ ਪੂਨਮ ਅਤੇ ਸੈਮ ਨੇ ਸੁਲਾਹ ਕੀਤੀ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ। ਪਰ ਹੁਣ ਪੂਨਮ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਰਿਸ਼ਤੇ ‘ਚ ਦਰਾਰ ਆ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪੂਨਮ ਦੇ ਪਤੀ ਸੈਮ ਬਾਂਬੇ ਫਿਲਮ ਨਿਰਮਾਤਾ ਹਨ। ਉਸਨੇ ਗਲ ਬਨ ਗਈ ਅਤੇ ਬੇਫਿਕਰਾ ਵਰਗੇ ਗੀਤਾਂ ਦਾ ਨਿਰਦੇਸ਼ਨ ਵੀ ਕੀਤਾ ਹੈ।

Leave a Reply

Your email address will not be published. Required fields are marked *