ਗਿਰੀਡੀਹ- ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ਦੇ ਮੁਫਸਿਲ ਥਾਣਾ ਖੇਤਰ ’ਚ ਮੰਗਰੋਡੀਹ ਪਿੰਡ ’ਚ ਮੰਗਲਵਾਰ ਨੂੰ ਛਠ ਪੂਜਾ ਦੌਰਾਨ ਉਸ ਦੀ ਨਦੀ ’ਚ 10 ਸਾਲ ਤੋਂ ਘੱਟ ਉਮਰ ਦੇ 4 ਬੱਚੇ ਪਾਣੀ ’ਚ ਡੁੱਬ ਗਏ।
Also Read: ਬੜੇ ਕੰਮ ਦੇ ਹਨ WhatsApp ਦੇ ਇਹ ਹਿਡਨ ਫੀਚਰਸ, ਤੁਸੀਂ ਵੀ ਲਓ ਫਾਇਦਾ
ਪੁਲਿਸ ਸੂਤਰਾਂ ਨੇ ਇੱਥੇ ਦੱਸਿਆ ਕਿ ਅੱਜ ਯਾਨੀ ਮੰਗਲਵਾਰ ਛਠ ਤਿਉਹਾਰ ’ਤੇ ਸਵੇਰੇ ਇਸ਼ਨਾਨ ਕਰਨ ਜਨਾਨੀਆਂ ਨਾਲ ਬੱਚੇ ਨਦੀ ਕਿਨਾਰੇ ਗਏ ਸਨ, ਜਿੱਥੇ ਮਹੇਸ਼ ਸਿੰਘ ਦਾ ਪੁੱਤਰ ਮੁੰਨਾ ਸਿੰਘ, ਮਦਨ ਸਿੰਘ ਦੀ ਧੀ ਸੁਹਾਨਾ ਕੁਮਾਰੀ, ਟਿੰਕੂ ਸਿੰਘ ਦੀ ਧੀ ਸੋਨਾਕਸ਼ੀ ਕੁਮਾਰੀ ਅਤੇ ਬੋਕਾਰੋ ਦੇ ਅਜੇ ਸ਼ਰਮਾ ਦੀ ਧੀ ਦੀਕਸ਼ਾ ਕੁਮਾਰੀ ਨਦੀ ’ਚ ਡੂੰਘੇ ਪਾਣੀ ’ਚ ਚੱਲੇ ਜਾਣ ਕਾਰਨ ਡੁੱਬ ਗਏ। ਉਨ੍ਹਾਂ ਦੱਸਿਆ ਕਿ ਇਸ ਨਾਲ ਇਨ੍ਹਾਂ ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਜਲਦੀ ’ਚ ਨਦੀ ਤੋਂ ਬਾਹਰ ਕੱਢ ਕੇ ਗਿਰੀਡੀਹ ਸਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਮ੍ਰਿਤਕ ਐਲਾਨ ਕਰ ਦਿੱਤਾ।
Also Read: AG ਅਮਰਪ੍ਰੀਤ ਸਿੰਘ ਦਿਓਲ ਦਾ ਅਸਤੀਫ਼ਾ ਪੰਜਾਬ ਸਰਕਾਰ ਨੇ ਕੀਤਾ ਮਨਜ਼ੂਰ
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਨਦੀ ’ਚ ਪਾਣੀ ਕਾਫ਼ੀ ਸੀ ਅਤੇ ਬੱਚਿਆਂ ਨੂੰ ਡੂੰਘਾਈ ਦਾ ਅੰਦਾਜਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਸਾਰੇ ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਦੱਸੀ ਗਈ ਹੈ। ਉਨ੍ਹਾਂ ਦੱਸਿਆ ਕਿ ਦੀਕਸ਼ਾ ਛਠ ਪੂਜਾ ਲਈ ਬੋਕਾਰੋ ਤੋਂ ਆਪਣੀ ਨਾਨੀ ਦੇ ਘਰ ਮੰਗਰੋਡੀਹ ਆਈ ਸੀ। ਇਸ ਘਟਨਾ ਨਾਲ ਪਿੰਡ ’ਚ ਮਾਤਮ ਛਾ ਗਿਆ ਹੈ। ਸਾਰੇ ਰਾਜਨੀਤਕ ਦਲਾਂ ਦੇ ਨੇਤਾਵਾਂ ਨੇ ਇਸ ਘਟਨਾ ’ਤੇ ਦੁਖ ਜ਼ਾਹਰ ਕੀਤਾ ਹੈ।
Also Read: ਪੰਜਾਬ ਸਰਕਾਰ ਦਾ ਵੱਡਾ ਐਲਾਨ, 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਹੁਕਮ ਜਾਰੀ



