ਪਾਕਿਸਤਾਨ : ਬੱਸ ‘ਚ ਹੋਇਆ ਆਈ.ਈ.ਡੀ. ਬਲਾਸਟ, 12 ਲੋਕਾਂ ਦੀ ਮੌਤ

ਲਾਹੌਰ (ਇੰਟ.)- ਪਾਕਿਸਤਾਨ (Pakistan) ਵਿਚ ਚੀਨੀ ਇੰਜੀਨੀਅਰਾਂ (chinese Engineer) ਅਤੇ ਪਾਕਿਸਤਾਨੀ ਸੈਨਿਕਾਂ (Pakistani soldiers) ਨੂੰ ਲੈ ਕੇ ਜਾ ਰਹੀ ਬੱਸ ਵਿਚ ਆਈ.ਈ.ਡੀ. ਬਲਾਸਟ (IED Blast)…

ਲਾਹੌਰ (ਇੰਟ.)- ਪਾਕਿਸਤਾਨ (Pakistan) ਵਿਚ ਚੀਨੀ ਇੰਜੀਨੀਅਰਾਂ (chinese Engineer) ਅਤੇ ਪਾਕਿਸਤਾਨੀ ਸੈਨਿਕਾਂ (Pakistani soldiers) ਨੂੰ ਲੈ ਕੇ ਜਾ ਰਹੀ ਬੱਸ ਵਿਚ ਆਈ.ਈ.ਡੀ. ਬਲਾਸਟ (IED Blast) ਹੋ ਗਿਆ, ਜਿਸ ਕਾਰਣ 12 ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਤੋਂ ਇਲਾਵਾ ਕਈ ਜ਼ਖਮੀ ਵੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਕਾਰਣ ਮਰਨ ਵਾਲਿਆਂ ਵਿਚ ਚੀਨੀ ਇੰਜੀਨੀਅਰ ਹਨ ਅਤੇ ਪਾਕਿਸਤਾਨੀ ਸੈਨਿਕ (Pakistani soldiers) ਹਨ। ਕਈ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ।

Read this- ਕੇਂਦਰੀ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਮਿਲੀ ਵੱਡੀ ਰਾਹਤ, ਵਧਾਇਆ ਮਹਿੰਗਾਈ ਭੱਤਾ 

ਪਾਕਿਸਤਾਨ ਦੀ ਸਥਾਨਕ ਮੀਡੀਆ ਮੁਤਾਬਕ ਲਾਸ਼ਾਂ ਅਤੇ ਜ਼ਖਮੀਆਂ ਨੂੰ ਪੇਂਡੂ ਸਿਹਤ ਕੇਂਦਰ ਦਾਸੂ ਭੇਜ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਮੁਹੰਮਦ ਆਰਿਫ ਨੇ ਕਿਹਾ ਕਿ ਧਮਾਕੇ ਦੀ ਤੀਬਰਤਾ ਦਾ ਪਤਾ ਲਗਾਉਣ ਅਤੇ ਇਸ ਬਾਰੇ ਹੋਰ ਜਾਨਣ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਪਾਕਿਸਤਾਨੀ ਸੈਨਾ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਇਹ ਹਮਲਾ ਹੰਗੂ ਵਿਚ ਹੋਇਆ। ਇਸ ਹਮਲੇ ਵਿਚ ਪਾਕਿਸਤਾਨੀ ਸੈਨਾ ਦੇ ਕੈਪਟਨ ਅਬਦੁੱਲ ਬਾਸਿਤ ਸਮੇਤ 12 ਜਵਾਨਾਂ ਦੀ ਮੌਤ ਹੋ ਗਈ ਜਦਕਿ 15 ਜਵਾਨ ਜ਼ਖਮੀ ਹੋਏ। 

Leave a Reply

Your email address will not be published. Required fields are marked *