ਕੈਲੇਫੋਰਨੀਆ (ਇੰਟ.)- ਜੌੜਾ ਬੱਚਿਆਂ (Twins child) ਦੇ ਜੀਵਨ (Life) ਵਿਚ ਬਹੁਤ ਕੁਝ ਇਕੋ ਜਿਹਾ ਹੋਣਾ ਸੁਭਾਵਿਕ ਹੈ, ਪਰ ਕੈਲੇਫੋਰਨੀਆ (Callifornia) ਵਿਚ ਇਕੱਠੀਆਂ ਜਨਮ ਲੈਣ ਵਾਲੀਆਂ ਤਿੰਨ ਭੈਣਾਂ (Triplets Sister) ਦੇ ਜੀਵਨ ਵਿਚ ਅਜਿਹਾ ਸਮਾਂ ਆਇਆ ਹੈ, ਜੋ ਬੇਹੱਦ ਰੋਮਾਂਚਕ ਹੈ। ਬਚਪਨ ਤੋਂ ਇਕੱਠੀਆਂ ਪਲੀਆਂ ਇਨ੍ਹਾਂ ਭੈਣਾਂ ਦੇ ਵਿਆਹ (Marriage) ਤੋਂ ਬਾਅਦ ਹੁਣ ਇਹ ਇਕੱਠੀਆਂ ਪ੍ਰੈਗਨੈਂਟ (Pregnent) ਹੋਈਆਂ ਹਨ। ਤਿੰਨੋ ਹੀ ਕੁਝ ਮਹੀਨਿਆਂ ਦੇ ਫਰਕ ‘ਤੇ ਆਪੋ-ਆਪਣੇ ਬੱਚਿਆਂ ਨੂੰ ਜਨਮ ਦੇਣਗੀਆਂ। ਤਿੰਨੋ ਭੈਣਾਂ ਗਰਭਵਤੀ ਹੇਣ ਦੇ ਇਸ ਤਜ਼ਰਬੇ ਨੂੰ ਸਾਂਝਾ ਕਰ ਰਹੀਆਂ ਹਨ। ਅਮਰੀਕਾ ਦੇ ਕੈਲੇਫੋਰਨੀਆ ਦੀਆਂ ਇਨ੍ਹਾਂ ਟ੍ਰਿਪਲੇਟ ਸਿਸਟਰਸ (Triple Sisters) ਦਾ ਨਾਂ ਗਿਨਾ, ਨੀਨਾ ਅਤੇ ਵਿਕਟੋਰੀਆ ਹੈ।
Read this- ਹਰਭਜਨ ਸਿੰਘ ਬਰਥਡੇ : ਸੀ.ਐੱਮ. ਕੈਪਟਨ ਨੇ ਟਵੀਟ ਕਰ ਕੇ ਦਿੱਤੀਆਂ ਵਧਾਈਆਂ
35 ਸਾਲ ਦੀਆਂ ਤਿੰਨੋ ਭੈਣਾਂ ਇਕੱਠਿਆਂ ਹੀ ਗਰਭਵਤੀ ਹੋਈਆਂ ਅਤੇ ਆਪਣੇ ਬੱਚਿਆਂ ਦੇ ਜਨਮ ਦੀ ਉਡੀਕ ਕਰ ਰਹੀਆਂ ਹਨ। ਇਸ ਗੱਲ ਨੂੰ ਲੈ ਕੇ ਤਿੰਨੋ ਭੈਣਾਂ ਬੇਹੱਦ ਐਕਸਾਈਟਿਡ ਹਨ ਅਤੇ ਉਮੀਦ ਕਰ ਰਹੀਆਂ ਹਨ ਕਿ ਉਨ੍ਹਾਂ ਦੇ ਬੱਚਿਆਂ ਵਿਚ ਵੀ ਅਜਿਹਾ ਹੀ ਪਿਆਰ ਹੋਵੇਗਾ, ਜਿਵੇਂ ਉਨ੍ਹਾਂ ਵਿਚ ਹੈ।
ਦੱਖਣੀ ਕੈਲੇਫੋਰਨੀਆ ਦੀ 35 ਸਾਲਾ ਤਿੰਨੋ ਭੈਣਾਂ ਵਿਚੋਂ ਸਭ ਤੋਂ ਛੋਟੀ ਵਿਕਟੋਰੀਆ ਨੇ ਫਾਕਸ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਦਾ ਇਕੱਠਿਆ ਗਰਭਵਤੀ ਹੋਣਾ ਇਕ ਸਪਨੇ ਦੇ ਸੱਚ ਹੋਣ ਵਰਗਾ ਹੈ। ਉਸ ਨੇ ਕਿਹਾ ਕਿ ਅਸੀਂ ਇਕੱਠੇ ਇਹ ਵੀ ਸ਼ੇਅਰ ਕਰਦੇ ਹਾਂ ਕਿ ਇਸ ਸਥਿਤੀ ਵਿਚ ਉਨ੍ਹਾਂ ਦਾ ਕੀ ਖਾਣ ਨੂੰ ਮਨ ਕਰ ਰਿਹਾ ਹੈ, ਉਹ ਕਿਵੇਂ ਮਹਿਸੂਸ ਕਰ ਰਹੀ ਹੈ ਜਾਂ ਫਿਰ ਉਹ ਕਿੰਨੀ ਥੱਕੀ ਹੋਈ ਹੈ। ਵਿਕਟੋਰੀਆ ਕੋਲ ਪਹਿਲਾਂ ਤੋਂ ਦੋ ਸਾਲ ਦੀ ਬੇਟੀ ਹੈ।
Read this- CM ਫਾਰਮਹਾਊਸ ਘੇਰਨ ਗਏ ‘ਆਪ’ ਵਰਕਰਾਂ ਨੇ ਤੋੜੇ ਬੈਰੀਕੇਡ, ਪੁਲਿਸ ਨੇ ਕੀਤੀ ਪਾਣੀ ਦੀ ਬੌਛਾਰ
ਹੁਣ 9 ਜੁਲਾਈ ਨੂੰ ਉਸ ਦੀ ਦੂਜੀ ਸੰਤਾਨ ਜਨਮ ਲੈਣ ਵਾਲੀ ਹੈ। ਉਥੇ ਹੀ ਦੂਜੇ ਨੰਬਰ ਦੀ ਭੈਣ ਨੀਨਾ ਨੇ ਦੱਸਿਆ ਕਿ 28 ਅਗਸਤ ਨੂੰ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਉਹ ਉਮੀਦ ਕਰ ਰਹੀ ਹੈ ਕਿ ਪਹਿਲੀ ਸੰਤਾਨ ਵਜੋਂ ਉਹ ਬੇਟੇ ਨੂੰ ਜਨਮ ਦੇਵੇਗੀ। ਸਭ ਤੋਂ ਵੱਡੀ ਭੈਣ ਗਿਨਾ ਨੰਬਰ ਵਿਚ ਆਪਣੀ ਤੀਜੀ ਸੰਤਾਨ ਨੂੰ ਜਨਮ ਦੇਵੇਗੀ। ਉਸ ਦੇ ਪਹਿਲਾਂ ਤੋਂ ਇਕ 8 ਸਾਲ ਦਾ ਬੇਟਾ ਅਤੇ ਪੰਜ ਸਾਲ ਦੀ ਬੇਟੀ ਹੈ।
ਗਿਨਾ ਨੇ ਦੱਸਿਆ ਕਿ ਉਹ ਤਿੰਨੋ ਭੈਣਾਂ ਇਕ ਹੀ ਸਮੇਂ ਵਿਚ ਗਰਭਵਤੀ ਹੋਣ ਲਈ ਉਤਸ਼ਾਹਿਤ ਹਨ, ਪਰ ਇਸ ਦੀ ਯੋਜਨਾ ਬਿਲਕੁਲ ਨਹੀਂ ਸੀ। ਨੀਨਾ ਨੇ ਦੱਸਿਆ ਕਿ ਉਹ ਬੱਚੇ ਨੂੰ ਲੈ ਕੇ ਇਕ ਸਾਲ ਤੋਂ ਪਲਾਨਿੰਗ ਕਰ ਰਹੀ ਸੀ। ਉਥੇ ਹੀ ਵਿਕਟੋਰੀਆ ਨੇ ਦੱਸਿਆ ਕਿ ਮੈਨੂੰ ਵੀ ਅਹਿਸਾਸ ਸੀ ਕਿਉਂਕਿ ਨੀਨਾ ਸ਼ਰਾਬ ਨਹੀਂ ਪੀ ਰਹੀ ਸੀ ਪਰ ਜਦੋਂ ਉਸ ਦੇ ਗਰਭਵਤੀ ਹੋਣ ਬਾਰੇ ਪਤਾ ਲੱਗਾ, ਤਾਂ ਅਜਿਹਾ ਲੱਗਾ ਕਿ ਮੈਨੂੰ ਇਹ ਪਹਿਲਾਂ ਤੋਂ ਪਤਾ ਸੀ।




