ਮੈਕਸੀਕੋ ਸਿਟੀ: ਮੈਕਸੀਕੋ (Mexico) ਦੇ ਖਾੜੀ ਤੱਟ ‘ਤੇ ਇਕ ਜੇਲ੍ਹ (prison) ਵਿਚ ਝਗੜਾ (fight) ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਇਹ ਲੜਾਈ ਜੇਲ੍ਹ ਵਿਚ ਕੈਦੀਆਂ ਦੇ ਦੋ ਵਿਰੋਧੀ ਗੁੱਟਾਂ ਵਿਚਕਾਰ ਹੋਈ ਹੈ। ਇਸ ਲੜਾਈ ਵਿਚ 6 ਕੈਦੀਆਂ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਦੇ ਮੁਤਾਬਿਕ ਤਬਾਸਕੋ ਰਾਜ ਦੀ ਪੁਲਿਸ ਨੇ ਇਸ ਬਾਰੇ ਜਾਣਕਾਰੀ ਸਾਂਝਾ ਕੀਤੀ ਹੈ।
Read this:ਓਪੀ ਸੋਨੀ ਦਾ ਵੱਡਾ ਫੈਸਲਾ- 28 ਜੂਨ ਤੋਂ ਪੰਜਾਬ ‘ਚ ਖੁੱਲ੍ਹਣਗੇ ਸਾਰੇ ਮੈਡੀਕਲ ਕਾਲਜ
ਉਨ੍ਹਾਂ ਨੇ ਦੱਸਿਆ ਕਿ ਰਾਜ ਦੀ ਰਾਜਧਾਨੀ ਵਿਲਾਹਰਮੋਸਾ ਵਿਖੇ ਇਕ (prison) ਜੇਲ੍ਹ ਵਿਚ ਇਹ ਝੜਪ ਹੋਈ। ਕੈਦੀਆਂ ਨੇ ਦੇਸੀ ਹਥਿਆਰਾਂ ਦੀ ਵਰਤੋਂ ਕੀਤੀ ਜਿਸ ਵਿਚ ਮੈਕਸੀਕੋ (Mexico) ਵਿਚ ਆਮ ਤੌਰ ‘ਤੇ ਵਰਤਿਆ ਜਾਣ ਵਾਲਾ ਬਲੇਡ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ ਹਾਲਾਤ ‘ਤੇ ਕਾਬੂ ਪਾ ਲਿਆ ਹੈ ਪਰ ਜ਼ਖਮੀਆਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

